ਹੈਲੀਕਾਪਟਰ ਮਾਮਲਾ: ਸੁਸ਼ੇਨ ਗੁਪਤਾ ਨੂੰ ਚਾਰ ਦਿਨਾਂ ਦੀ ਹਿਰਾਸਤ ''ਚ ਭੇਜਿਆ

03/26/2019 5:04:25 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ 2600 ਕਰੋੜ ਰੁਪਏ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਮਾਮਲੇ 'ਚ ਗ੍ਰਿਫਤਾਰ ਇਕ ਹੋਰ ਵਿਚੋਲੇ ਸੁਸ਼ੇਨ ਮੋਹਨ ਗੁਪਤਾ ਨੂੰ ਮੰਗਲਵਾਰ ਨੂੰ ਚਾਰ ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ 'ਚ ਭੇਜ ਦਿੱਤਾ। ਈ.ਡੀ. ਨੇ ਗੁਪਤਾ ਨੂੰ ਜੱਜ ਅਰਵਿੰਦ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਅਤੇ ਉਸ ਦੀ 14 ਦਿਨਾਂ ਦੀ ਹਿਰਾਸਤ ਮੰਗੀ। ਏਜੰਸੀ ਨੇ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਗੁਪਤਾ ਨੂੰ ਗ੍ਰਿਫਤਾਰ ਕੀਤਾ ਸੀ।

ਈ.ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ 'ਚ ਗੁਪਤਾ ਦੀ ਭੂਮਿਕਾ ਰਾਜੀਵ ਸਕਸੈਨਾ ਵਲੋਂ ਕੀਤੇ ਗਏ ਖੁਲਾਸੇ ਦੇ ਆਧਾਰ 'ਤੇ ਸਾਹਮਣੇ ਆਈ ਸੀ। ਰਾਜੀਵ ਸਕਸੈਨਾ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਏਜੰਸੀ ਨੇ ਇੱਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਅਦ 'ਚ ਉਹ ਸਰਕਾਰੀ ਗਵਾਹ ਬਣ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਸ਼ੱਕ ਹੈ ਕਿ ਗੁਪਤਾ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰਾਂ ਦੀ ਖਰੀਦ 'ਚ ਕੁਝ ਭੁਗਤਾਨ ਵੇਰਵੇ ਆਪਣੇ ਕੋਲ ਰੱਖ ਲਏ ਹਨ ਅਤੇ ਇਸ ਦਾ ਖੁਲਾਸਾ ਕੀਤਾ ਜਾਣਾ ਹੈ।

DIsha

This news is Content Editor DIsha