ਸਰਜੀਕਲ ਸਟਰਾਈਕ ਦੇ ਹੀਰੋ ਡੀ.ਐੱਸ. ਹੁੱਡਾ ਬੋਲੇ, ਨਹੀਂ ਹੋ ਰਿਹਾ ਹਾਂ ਕਾਂਗਰਸ ''ਚ ਸ਼ਾਮਲ

02/22/2019 1:42:46 PM

ਨਵੀਂ ਦਿੱਲੀ— ਸਾਲ 2016 'ਚ ਪਾਕਿਸਤਾਨ 'ਤੇ ਸਰਜੀਕਲ ਸਟਰਾਈਕ ਕਰਨ ਵਾਲੀ ਟੀਮ ਨੇ ਪ੍ਰਮੁੱਖ ਲੈਫਟੀਨੈਂਟ ਜਨਰਲ (ਰਿਟਾਇਰ) ਡੀ.ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਖਬਰ ਨੂੰ ਨਕਾਰ ਦਿੱਤਾ ਹੈ। ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਨੇ ਦੱਸਿਆ ਕਿ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋਏ ਹਨ। ਜ਼ਿਕਰਯੋਗ ਹੈ ਕਿ ਦੱਸਿਆ ਜਾ ਰਿਹਾ ਸੀ ਕਿ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਨੇ ਰਾਸ਼ਟਰੀ ਪੱਧਰ 'ਤੇ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਤੇ ਟਾਸਕ ਫੋਰਸ ਦੀ ਅਗਵਾਈ ਲੈਫਟੀਨੈਂਟ ਜਨਰਲ (ਰਿਟਾਇਰ) ਡੀ.ਐੱਸ. ਹੁੱਡਾ ਕਰਨਗੇ। ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋ ਕੇ ਵਿਜਨ ਦਸਤਾਵੇਜ਼ ਤਿਆਰ ਕਰਨ ਦੇ ਸਵਾਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਸੀ ਕਿ ਪੁਲਵਾਮਾ 'ਚ ਅੱਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਦੀ ਇਹ ਟਾਸਕ ਫੋਰਸ ਰਾਸ਼ਟਰੀ ਸੁਰੱਖਿਆ ਦੇ ਮਸਲੇ 'ਤੇ ਮਾਹਰਾਂ ਨੂੰ ਮਿਲ ਕੇ ਵਿਜਨ ਡਾਕਿਊਮੈਂਟ ਤਿਆਰ ਕਰੇਗੀ।

ਵੀਰਵਾਰ ਨੂੰ ਕੀਤੀ ਸੀ ਰਾਹੁਲ ਨਾਲ ਮੁਲਾਕਾਤ
ਕਾਂਗਰਸ ਦੇ ਇਕ ਨੇਤਾ ਨੇ ਕਿਹਾ ਸੀ ਕਿ ਡੀ.ਐੱਸ. ਹੁੱਡਾ ਦੀ ਪ੍ਰਧਾਨਗੀ ਵਾਲੀ ਟਾਸਕ ਫੋਰਸ ਦੇ ਵਿਜਨ ਦਸਤਾਵੇਜ਼ ਦੇ ਕੁਝ ਹਿੱਸੇ ਨੂੰ ਪਾਰਟੀ ਲੋਕ ਸਭਾ ਚੋਣਾਂ ਦੇ ਐਲਾਨ ਪੱਤਰ 'ਚ ਵੀ ਸ਼ਾਮਲ ਕਰ ਸਕਦੀ ਹੈ। ਨਾਲ ਹੀ ਮਈ 'ਚ ਆਮ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ 'ਚ ਸਰਕਾਰ ਬਦਲਦੀ ਹੈ ਤਾਂ ਨਵੀਂ ਸਰਕਾਰ ਇਸ ਨੂੰ ਲਾਗੂ ਕਰੇਗੀ। ਇਹ ਵੀ ਕਿਹਾ ਗਿਆ ਸੀ ਕਿ ਲੈਫਟੀਨੈਂਟ ਜਨਰਲ (ਰਿਟਾਇਰ) ਡੀ.ਐੱਸ. ਹੁੱਡਾ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਮੁਲਾਕਾਤ ਦੌਰਾਨ ਕਾਂਗਰਸ ਪ੍ਰਧਾਨ ਨੇ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕੀਤੀ, ਡੀ.ਐੱਸ. ਹੁੱਡਾ ਨੇ ਰਾਹੁਲ ਗਾਂਧੀ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਜ਼ਿਕਰਯੋਗ ਹੈ ਕਿ ਸਰਜੀਕਲ ਹਮਲੇ ਦਾ ਪ੍ਰਚਾਰ ਕਰਨ 'ਤੇ ਡੀ.ਐੱਸ. ਹੁੱਡਾ ਨੇ ਆਲੋਚਨਾ ਕੀਤੀ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਹਮਲਾ ਜ਼ਰੂਰੀ ਸੀ ਪਰ ਉਹ ਨਹੀਂ ਸਮਝਦੇ ਹਕਿ ਇਸ ਦਾ ਵਧ ਪ੍ਰਚਾਰ ਕੀਤਾ ਜਾਣਾ ਚਾਹੀਦਾ।

DIsha

This news is Content Editor DIsha