ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ

01/18/2023 2:01:25 PM

ਅਹਿਮਦਾਬਾਦ- ਗੁਜਰਾਤ ਦੇ ਸੂਰਤ ਦੇ ਇਕ ਹੀਰਾ ਕਾਰੋਬਾਰੀ ਦੀ 8 ਸਾਲ ਦੀ ਧੀ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਤਿਆਗ ਕੇ ਸੰਨਿਆਸੀ ਜੀਵਨ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਖੇਡਣ ਅਤੇ ਨੱਚਣ ਦੀ ਉਮਰ ਵਿਚ ਹੀਰਾ ਵਪਾਰੀ ਧਨੇਸ਼ ਦੀ ਉੱਤਰਾਧਿਕਾਰੀ ਧੀ ਬੁੱਧਵਾਰ ਨੂੰ ਸੰਨਿਆਸ ਲੈ ਕੇ ਸੰਨਿਆਸੀ ਬਣ ਗਈ। ਇਸ ਕੁੜੀ ਦਾ ਨਾਂ ਦੇਵਾਂਸ਼ੀਨ ਸੰਘਵੀ ਹੈ, ਜੋ ਦੋ ਭੈਣਾਂ 'ਚੋਂ ਵੱਡੀ ਹੈ। ਦੇਵਾਂਸ਼ੀ ਨੇ ਮੰਗਲਵਾਰ ਨੂੰ ਜੈਨ ਧਰਮ ਦੇ ਦੀਕਸ਼ਾ ਪ੍ਰੋਗਰਾਮ 'ਚ ਦੀਕਸ਼ਾ ਗ੍ਰਹਿਣ ਕੀਤੀ।

ਇਹ ਵੀ ਪੜ੍ਹੋ- MA ਇੰਗਲਿਸ਼ ਕਰਨ ਤੋਂ ਬਾਅਦ ਬਣੀ 'ਚਾਹਵਾਲੀ', ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਖੋਲ੍ਹੀ ਚਾਹ ਦੀ ਦੁਕਾਨ

ਦੇਵਾਂਸ਼ੀ ਨੇ ਅੱਜ ਤੱਕ ਨਹੀਂ ਵੇਖਿਆ ਟੀਵੀ

ਦਰਅਸਲ ਹੀਰਾ ਵਪਾਰੀ ਦੀ ਧੀ ਦੇਵਾਂਸ਼ੀ ਸੰਘਵੀ ਨੇ 367 ਦੀਕਸ਼ਾ ਸਮਾਗਮਾਂ 'ਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੰਨਿਆਸ ਲੈਣ ਦੀ ਪ੍ਰੇਰਨਾ ਮਿਲੀ। ਪਰਿਵਾਰਕ ਦੋਸਤ ਨੇ ਦੱਸਿਆ ਕਿ ਉਸ ਨੇ ਅੱਜ ਤੱਕ ਨਾ ਤਾਂ ਟੀਵੀ ਦੇਖਿਆ ਹੈ ਅਤੇ ਨਾ ਹੀ ਕੋਈ ਫ਼ਿਲਮ। ਇੰਨਾ ਹੀ ਨਹੀਂ ਉਹ ਕਦੇ ਕਿਸੇ ਰੈਸਟੋਰੈਂਟ 'ਚ ਵੀ ਨਹੀਂ ਗਈ। ਜੇਕਰ ਦੇਵਾਂਸ਼ੀ ਨੇ ਸੰਨਿਆਸ ਲੈਣ ਦਾ ਰਸਤਾ ਨਾ ਚੁਣਿਆ ਹੁੰਦਾ ਤਾਂ ਉਹ ਬਾਲਗ ਹੋਣ 'ਤੇ ਕਰੋੜਾਂ ਦੀ ਹੀਰਾ ਕੰਪਨੀ ਦੀ ਮਾਲਕ ਹੁੰਦੀ।

ਇਹ ਵੀ ਪੜ੍ਹੋ-  ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

ਹੀਰਾ ਕਾਰੋਬਾਰੀ ਧਨੇਸ਼ ਸੰਘਵੀ ਦੀ ਧੀ ਹੈ ਦੇਵਾਂਸ਼ੀ

ਦਰਅਸਲ ਦੇਵਾਂਸ਼ੀ ਮੋਹਨ ਸੰਘਵੀ ਦੇ ਇਕਲੌਤੇ ਪੁੱਤਰ ਧਨੇਸ਼ ਸੰਘਵੀ ਦੀ ਧੀ ਹੈ, ਜਿਸ ਨੂੰ ਸੂਬੇ ਦੀ ਸਭ ਤੋਂ ਪੁਰਾਣੀ ਹੀਰਾ ਬਣਾਉਣ ਵਾਲੀ ਕੰਪਨੀ ਸੰਘਵੀ ਐਂਡ ਸੰਨਜ਼ ਦਾ ਪਿਤਾਮਹਾ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਧਨੇਸ਼ ਸੰਘਵੀ ਦੀ ਮਲਕੀਅਤ ਵਾਲੀ ਹੀਰਾ ਕੰਪਨੀ ਦੀਆਂ ਬ੍ਰਾਂਚਾਂ ਪੂਰੀ ਦੁਨੀਆ ਵਿਚ ਹਨ ਅਤੇ ਸਾਲਾਨਾ ਟਰਨਓਵਰ 100 ਕਰੋੜ ਦੇ ਕਰੀਬ ਹੈ। ਦੇਵਾਂਸ਼ੀ ਦੀ ਛੋਟੀ ਭੈਣ ਦਾ ਨਾਂ ਕਾਵਿਆ ਹੈ ਅਤੇ ਉਹ ਪੰਜ ਸਾਲ ਦੀ ਹੈ। ਆਚਾਰੀਆ ਵਿਜੇ ਕੀਰਤੀਸ਼ਸੂਰੀ ਨੇ ਦੇਵਾਂਸ਼ੀ ਨੂੰ ਦੀਕਸ਼ਾ ਦਿਵਾਈ।

ਇਹ ਵੀ ਪੜ੍ਹੋ- ਦੁੱਗਣਾ ਇੰਕਰੀਮੈਂਟ, 1 ਸਾਲ ਦੀ ਜਣੇਪਾ ਛੁੱਟੀ, ਇਹ ਸੂਬਾ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਔਰਤਾਂ ਨੂੰ ਦੇਵੇਗਾ ਤੋਹਫ਼ਾ

ਧਨੇਸ਼ ਅਤੇ ਉਨ੍ਹਾਂ ਦਾ ਪਰਿਵਾਰ ਜਿਊਂਦਾ ਹੈ ਸਾਦੀ ਜ਼ਿੰਦਗੀ

ਹੀਰਾ ਵਪਾਰੀ ਧਨੇਸ਼ ਅਤੇ ਉਨ੍ਹਾਂ ਦਾ ਪਰਿਵਾਰ ਭਾਵੇਂ ਬਹੁਤ ਅਮੀਰ ਹੋਵੇ ਪਰ ਉਨ੍ਹਾਂ ਦੀ ਜੀਵਨ ਸ਼ੈਲੀ ਬਹੁਤ ਸਾਦੀ ਰਹੀ ਹੈ। ਇਹ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਰਿਹਾ ਹੈ ਅਤੇ ਦੇਵਾਂਸ਼ੀ ਵੀ ਬਚਪਨ ਤੋਂ ਹੀ ਦਿਨ ਵਿਚ ਤਿੰਨ ਵਾਰ ਪ੍ਰਾਰਥਨਾ ਕਰਨ ਦੇ ਨਿਯਮ ਦਾ ਪਾਲਣ ਕਰਦੀ ਆ ਰਹੀ ਹੈ। ਦੇਵਾਂਸ਼ੀ ਹਿੰਦੀ, ਇੰਗਲਿਸ਼ ਸਮੇਤ ਕਈ ਭਾਸ਼ਾਵਾਂ ਨੂੰ ਜਾਣਦੀ ਹੈ। ਇੰਨਾ ਹੀ ਨਹੀਂ ਦੇਵਾਂਸ਼ੀ ਦੀ ਸੰਗੀਤ ਵਿਚ ਵੀ ਦਿਲਚਸਪੀ ਹੈ। ਉਹ ਡਾਂਸ ਅਤੇ ਯੋਗਾ ਵਿਚ ਵੀ ਕਾਫੀ ਹੁਸ਼ਿਆਰ ਹੈ। ਦੇਵਾਂਸ਼ੀ ਦਾ ਬਚਪਨ ਤੋਂ ਹੀ ਵੈਰਾਗਯ ਵੱਲ ਝੁਕਾਅ ਸੀ। ਇਹ ਵਜ੍ਹਾਂ ਹੈ ਕਿ ਉਸ ਨੇ ਘੱਟ ਉਮਰ ਤੋਂ ਹੀ ਗੁਰੂਆਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ- LG ਮੇਰੇ ਹੈੱਡਮਾਸਟਰ ਨਹੀਂ, ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ: CM ਕੇਜਰੀਵਾਲ


 

Tanu

This news is Content Editor Tanu