6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 14 ਸਾਲ ਦਾ ਬੱਚਾ, ਦੋਵੇਂ ਹੱਥ, ਦਿਲ-ਫ਼ੇਫੜੇ ਕੀਤੇ ਦਾਨ

11/03/2021 2:26:57 PM

ਸੂਰਤ– ਸੂਰਤ ਦਾ ਇਕ 14 ਸਾਲ ਦਾ ਬੱਚਾ ਮਰਦੇ-ਮਰਦੇ 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। ਦਰਅਸਲ ਉਸ ਦੀ ਮੌਤ ਬਰੇਨ ਡੇਡ ਹੋਣ ਕਾਰਨ ਹੋਈ। ਜਿਸ ਦੇ ਚੱਲਦੇ ਉਸ ਨੇ 6 ਲੋਕਾਂ ਨੂੰ ਆਪਣੇ ਸਰੀਰ ਦੇ ਅੰਗਾਂ ਜ਼ਰੀਏ ਨਵੀਂ ਜ਼ਿੰਦਗੀ ਦਿੱਤੀ। ਉਸ ਦੇ ਅੰਗਦਾਨ ਉਸ ਦੇ ਮਾਪਿਆਂ ਨੇ ਕੀਤੇ ਹਨ। ਸੂਰਤ ਦੇ ਰਹਿਣ ਵਾਲੇ 14 ਸਾਲ ਦੇ ਧਾਰਮਿਕ ਕਾਕੜੀਆ ਦੀ ਸਿਹਤ 27 ਅਕਤੂਬਰ ਨੂੰ ਅਚਾਨਕ ਖਰਾਬ ਹੋਈ ਸੀ। ਅਜਿਹੇ ’ਚ ਉਸ ਦੇ ਮਾਤਾ-ਪਿਤਾ ਉਸ ਨੂੰ ਇਲਾਜ ਲਈ ਤੁਰੰਤ ਸੂਰਤ ਦੇ ਕਿਰਨ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਸ ਨੂੰ ਬਰੇਨ ਡੇਡ ਐਲਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ :  ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’

ਧਾਰਮਿਕ ਦੇ ਬਰੇਨ ਡੇਡ ਹੋਣ ਦੀ ਜਾਣਕਾਰੀ ਸ਼ਹਿਰ ਦੇ ਡੋਨੇਟ ਲਾਈਫ਼ ਸੰਸਥਾ ਨੂੰ ਹੋਈ ਤਾਂ ਉਸ ਦੀ ਟੀਮ ਵੀ ਹਸਪਤਾਲ ਪਹੁੰਚ ਗਈ। ਉਨ੍ਹਾਂ  ਨੇ ਬੱਚੇ ਦੇ ਮਾਤਾ-ਪਿਤਾ ਨੂੰ ਅੰਗਦਾਨ ਦਾ ਮਹੱਤਵ ਸਮਝਾਇਆ ਅਤੇ ਉਨ੍ਹਾਂ ਨੂੰ ਇਸ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਧਾਰਿਮਕ ਦੇ ਮਾਪੇ ਅੰਗਦਾਨ ਲਈ ਤਿਆਰ ਹੋ ਗਏ। ਧਾਰਮਿਕ ਦੀਆਂ ਅੱਖਾ, ਦਿਲ, ਲਿਵਰ ਅਤੇ ਦੋਹਾਂ ਹੱਥਾਂ ਨੂੰ 6 ਲੋਕਾਂ ਨੂੰ ਦਾਨ ਕੀਤਾ। ਸਭ ਤੋਂ ਘੱਟ ਉਮਰ ਦੇ ਬੱਚੇ ਦੇ ਦੋਵੇਂ ਹੱਥ ਦਾਨ ਕਰਨ ਦਾ ਇਹ ਦੇਸ਼ ਦਾ ਪਹਿਲਾ ਮਾਮਲਾ ਹੈ। ਖ਼ਾਸ ਗੱਲ ਇਹ ਹੈ ਕਿ ਉਸ ਦੇ ਅੰਗਦਾਨ ਕੀਤੇ ਗਏ ਅੰਗਾਂ ਨੂੰ ਚੇਨਈ, ਅਹਿਮਦਾਬਾਦ ਅਤੇ ਮੁੰਬਈ ਪਹੁੰਚਾਉਣਾ ਸੀ। ਇਸ ਲਈ ਤਿੰਨ ਵੱਖ-ਵੱਖ ਗਰੀਨ ਕਾਰੀਡੋਰ ਵੀ ਬਣਾਏ ਗਏ ਅਤੇ ਉਨ੍ਹਾਂ  ਨੂੰ ਸਮੇਂ ਸਿਰ ਇਨ੍ਹਾਂ ਸ਼ਹਿਰਾਂ  ਤੱਕ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ

ਇਨ੍ਹਾਂ ਲੋਕਾਂ ਨੂੰ ਦਾਨ ਕੀਤੇ ਗਏ ਅੰਗ–
ਧਾਰਮਿਕ ਦੇ ਦੋਵੇਂ ਹੱਥ ਪੁਣੇ ਦੇ 32 ਸਾਲਾ ਵਿਅਕਤੀ ਨੂੰ ਦਾਨ ਕੀਤੇ ਗਏ। ਉਸ ਦਾ ਦਿਲ ਜੂਨਾਗੜ੍ਹ ਦੇ 15 ਸਾਲ ਦੇ ਬੱਚੇ ਨੂੰ ਦਾਨ ਕੀਤਾ ਗਿਆ। ਉੱਥੇ ਹੀ ਫੇਫੜੇ ਆਂਧਰਾ ਪ੍ਰਦੇਸ਼ ਦੇ 44 ਸਾਲ ਦੇ ਵਿਅਕਤੀ ਨੂੰ ਦਾਨ ਕੀਤੇ ਗਏ। ਇਸ ਦੇ ਨਾਲ ਹੀ ਧਾਰਮਿਕ ਦੇ ਲਿਵਰ ਨੂੰ ਗੁਜਰਾਤ ਦੇ 35 ਸਾਲਾ ਵਿਅਕਤੀ ਨੂੰ ਦਿੱਤਾ ਗਿਆ। ਧਾਰਮਿਕ ਦੀਆਂ ਅੱਖਾਂ ਕਿਰਨ ਹਸਪਤਾਲ ਵਿਚ ਹੀ ਲੋੜਵੰਦ ਨੂੰ ਦਾਨ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਧਾਰਮਿਕ ਨੂੰ 5 ਸਾਲ ਤੋਂ ਕਿਡਨੀ ਦੀ ਬੀਮਾਰੀ ਸੀ ਅਤੇ ਹਾਲਤ ਇੰਨੀ ਖਰਾਬ ਸੀ ਕਿ ਪਿਛਲੇ ਇਕ ਸਾਲ ਤੋਂ 3 ਵਾਰ ਡਾਯਲਿਸਿਸ ਕਰਾਉਣਾ ਪੈਂਦਾ ਸੀ ਪਰ 27 ਅਕਤੂਬਰ ਨੂੰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਫ਼ੈਸਲਾ, ਕੇਂਦਰ ਸਰਕਾਰ ਨੂੰ ਦਿੱਤਾ 26 ਨਵੰਬਰ ਤੱਕ ਦਾ ਅਲਟੀਮੇਟਮ

Tanu

This news is Content Editor Tanu