ਰਾਜੀਵ ਹੱਤਿਆਕਾਂਡ ਦੀ ਜਾਂਚ ਰਿਪੋਰਟ ’ਤੇ ਸੁਪਰੀਮ ਕੋਰਟ ਨੇ ਜਤਾਈ ਨਾਖੁਸ਼ੀ

01/15/2020 12:12:39 AM

ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਮਾਮਲੇ ਵਿਚ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਜਾਂਚ ਸਬੰਧੀ ਸਥਿਤੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਸੀ. ਬੀ. ਆਈ. ਨੇ ਬੈਲਟ ਬੰਬ ਦੀ ਜਾਂਚ ਸਬੰਧੀ ਜਸਟਿਸ ਐੱਲ. ਨਾਗੇਸ਼ਵਰ ਰਾਵ ਅਤੇ ਜਸਟਿਸ ਹੇਮੰਤ ਗੁਪਤਾ ਦੇ ਬੈਂਚ ਸਾਹਮਣੇ ਸਥਿਤੀ ਰਿਪੋਰਟ ਪੇਸ਼ ਕੀਤੀ। ਸਬੰਧਤ ਜਾਂਚ ਵਿਚ ਇਕ ਦੋਸ਼ੀ ਏ. ਜੀ. ਪੇਰਾਰਿਬਲਨ ਵੀ ਸ਼ਾਮਲ ਹੈ। ਅਦਾਲਤ ਨੇ ਸਥਿਤੀ ਰਿਪੋਰਟ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਕੇਂਦਰ ਨੂੰ ਕਿਹਾ ਕਿ ਉਹ ਆਪਣੇ ਵਧੀਕ ਸਾਲਿਸਟਰ ਜਨਰਲ ਜ਼ਰੀਏ ਤੁਰੰਤ ਪੇਸ਼ ਹੋਣ ਅਤੇ ਇਸ ’ਤੇ ਬਹਿਸ ਕਰਨ। ਅਦਾਲਤ ਨੇ ਇਸ ਮੁੱਦੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਦੁਬਾਰਾ ਰਿਪੋਰਟ ਦਾਖਲ ਕਰਨ ਲਈ ਕਹਿੰਦਿਆਂ ਬਿਨਾਂ ਅਗਲੀ ਤਰੀਕ ਦਿੱਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ।

Inder Prajapati

This news is Content Editor Inder Prajapati