ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਵਧੀ ਅਪਰਾਧਿਕ ਕੇਸਾਂ ਦੀ ਗਿਣਤੀ, ਹੈਰਾਨ ਕਰਦੇ ਨੇ ਅੰਕੜੇ: SC

11/22/2022 12:16:39 PM

ਨਵੀਂ ਦਿੱਲੀ- ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸਾਂ ਦੀ ਗਿਣਤੀ ਵਧ ਰਹੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦਾਇਰ ਇਕ ਰਿਪੋਰਟ ’ਚ ਸੀਨੀਅਰ ਵਕੀਲ ਵਿਜੇ ਹੰਸਾਰੀਆ ਅਤੇ ਸਨੇਹਾ ਕਲਿਤਾ ਨੇ ਦਿੱਤੀ। ਰਿਪੋਰਟ ’ਚ ਕਿਹਾ ਗਿਆ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁੱਧ ਅਜਿਹੇ ਕੇਸਾਂ ਦੀ ਗਿਣਤੀ 5,097 ਹੋ ਗਈ ਹੈ। ਪੰਜਾਬ ’ਚ 91,  ਹਿਮਾਚਲ ’ਚ 70,  ਹਰਿਆਣਾ ’ਚ 48 ਅਤੇ ਚੰਡੀਗੜ੍ਹ ’ਚ 10 ਕੇਸ ਪੈਂਡਿੰਗ ਹਨ।

ਇਹ ਵੀ ਪੜ੍ਹੋ- ਮਜ਼ਬੂਤ ਇਰਾਦਿਆਂ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 2 ਬੱਚਿਆਂ ਦੀ ਮਾਂ ਨੇ ਬਣਾਇਆ ਵਰਲਡ ਰਿਕਾਰਡ

ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਵਧੀ ਕੇਸਾਂ ਦੀ ਗਿਣਤੀ-

ਰਿਪੋਰਟ ’ਚ ਕਿਹਾ ਗਿਆ ਕਿ ਸੰਸਦ ਮੈਂਬਰਾਂ/ਵਿਧਾਇਕਾਂ ਦੇ ਖ਼ਿਲਾਫ਼ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਦਸੰਬਰ 2018 ਵਿਚ ਪੈਂਡਿੰਗ ਮਾਮਲਿਆਂ ਦੀ ਗਿਣਤੀ 4,122 ਸੀ, ਜੋ ਦਸੰਬਰ 2021 ’ਚ 4,974 ਹੋ ਗਈ ਹੈ ਅਤੇ ਨਵੰਬਰ 2022 ’ਚ ਵੱਧ ਕੇ 5,097 ਹੋ ਗਈ ਹੈ। ਹਾਲਾਂਕਿ ਇਸ ਰਿਪੋਰਟ ’ਚ ਰਾਜਸਥਾਨ, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇੱਥੇ ਕੁੱਲ ਪੈਂਡਿੰਗ ਮਾਮਲਿਆਂ ਦੇ ਅੰਕੜੇ ਉਪਲੱਬਧ ਨਹੀਂ ਹਨ। ਵਕੀਲ ਹੰਸਰੀਆ ਨੇ ਦਾਇਰ ਇਕ ਪੂਰਕ ਰਿਪੋਰਟ ’ਚ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-  ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ

41 ਫ਼ੀਸਦੀ ਕੇਸ 5 ਸਾਲ ਤੋਂ ਵਧ ਪੁਰਾਣੇ

ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਪੈਂਡਿੰਗ ਕੁੱਲ ਕੇਸਾਂ ’ਚੋਂ 41 ਫ਼ੀਸਦੀ ਕੇਸ 5 ਸਾਲ ਤੋਂ ਵਧ ਪੁਰਾਣੇ ਹਨ। ਬਾਵਜੂਦ ਇਸ ਦੇ ਇਹ ਅਦਾਲਤ ਇਸ ਨਾਲ ਸਬੰਧਿਤ ਕੇਸਾਂ ਨਾਲ ਸਬੰਧਤ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਜਨਹਿੱਤ ਪਟੀਸ਼ਨ ਨੂੰ ਵੇਖ ਰਹੀ ਹੈ। ਅਦਾਲਤ ਨੇ ਕਾਨੂੰਨ ਨਿਰਮਾਤਾਵਾਂ ਖ਼ਿਲਾਫ਼ ਮੁਕੱਦਮੇ ’ਚ ਤੇਜ਼ੀ ਲਿਆਉਣ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਅੰਤਰਿਮ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਸਾਧਵੀ ਪ੍ਰਾਚੀ ਬੋਲੀ- ਪ੍ਰੇਮੀ ਆਫਤਾਬ ਦੇ ਕਰੋ 500 ਟੁਕੜੇ, ਰਾਹ ਆਪਣੇ ਆਪ ਨਿਕਲ ਜਾਵੇਗਾ

ਸਭ ਤੋਂ ਵਧ ਪੈਂਡਿੰਗ ਕੇਸਾਂ ’ਚ ਓਡੀਸ਼ਾ ਅੱਗੇ-

5ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਓਡੀਸ਼ਾ (71 ਫ਼ੀਸਦੀ) ਵਿਚ ਹੈ। ਇਸ ਤੋਂ ਬਾਅਦ ਬਿਹਾਰ (69 ਫ਼ੀਸਦੀ ) ਅਤੇ ਉੱਤਰ ਪ੍ਰਦੇਸ਼ (52 ਫ਼ੀਸਦੀ) ਹੈ। ਇਸ ’ਚ ਮੇਘਾਲਿਆ ਦੇ ਅੰਕੜੇ ਸ਼ਾਮਲ ਨਹੀਂ ਹਨ, ਕਿਉਂਕਿ 4 ਕੇਸ ਪੈਂਡਿੰਗ ਹਨ ਅਤੇ ਇਹ ਸਾਰੇ 5 ਸਾਲ ਤੋਂ ਵੱਧ ਪੁਰਾਣੇ ਹਨ। ਸੁਪਰੀਮ ਕੋਰਟ ਨੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਖ਼ਿਲਾਫ਼ ਮਾਮਲਿਆਂ ਦੀ ਤੁਰੰਤ ਸੁਣਵਾਈ ਲਈ ਦਾਇਰ ਜਨਹਿੱਤ ਪਟੀਸ਼ਨ ’ਤੇ ਵਿਚਾਰ ਕਰਨ ਲਈ ਉਪਾਧਿਆਏ ਨੂੰ ਕਿਹਾ ਹੈ।

Tanu

This news is Content Editor Tanu