ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਮ.ਵਾਈ. ਇਕਬਾਲ ਦਾ ਦਿਹਾਂਤ

05/07/2021 3:54:04 PM

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਮ.ਵਾਈ. ਇਕਬਾਲ ਦਾ ਸ਼ੁੱਕਰਵਾਰ ਸਵੇਰੇ ਇੱਥੇ ਦਿਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਜੱਜ ਇਕਬਾਲ 24 ਦਸੰਬਰ 2012 ਤੋਂ 12 ਫਰਵਰੀ 2016 ਤੱਕ ਸੁਪਰੀਮ ਕੋਰਟ ਦੇ ਜੱਜ ਰਹੇ। 13 ਫਰਵਰੀ 1951 ਨੂੰ ਜਨਮੇ ਜੱਜ ਇਕਬਾਲ ਸੁਪਰੀਮ ਕੋਰਟ 'ਚ ਜੱਜ ਦੇ ਰੂਪ 'ਚ ਤਾਇਨਾਤ ਹੋਣ ਤੋਂ ਪਹਿਲਾਂ ਕਰੀਬ ਢਾਈ ਸਾਲ ਤੱਕ ਮਦਰਾਸ ਹਾਈ ਕੋਰਟ ਦੇ ਚੀਫ਼ ਜੱਜ ਰਹੇ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

ਉਨ੍ਹਾਂ ਨੇ 1970 'ਚ ਰਾਂਚੀ ਯੂਨੀਵਰਸਿਟੀ ਤੋਂ ਗਰੈਜੂਏਟ ਵਿਗਿਆਨ ਅਤੇ 1974 'ਚ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ 1975 'ਚ ਇਕ ਵਕੀਲ ਦੇ ਰੂਪ 'ਚ ਰਾਂਚੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ 1990 'ਚ ਪਟਨਾ ਹਾਈ ਕੋਰਟ ਦੀ ਸਾਬਕਾ ਰਾਂਚੀ ਬੈਂਚ 'ਚ ਸਰਕਾਰੀ ਵਕੀਲ ਦੇ ਰੂਪ 'ਚ ਨਿਯੁਕਤ ਕੀਤਾ ਗਿਆ। ਬਾਅਦ 'ਚ, ਉਨ੍ਹਾਂ ਨੂੰ 9 ਮਈ 1996 ਨੂੰ ਪਟਨਾ ਹਾਈ ਕੋਰਟ ਦੇ ਸਥਾਈ ਜੱਜ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਅਤੇ 14 ਨਵੰਬਰ 2000 ਨੂੰ ਝਾਰਖੰਡ ਹਾਈ ਕੋਰਟ ਦਾ ਜੱਜ ਬਣਾਇਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'

DIsha

This news is Content Editor DIsha