ਬਿਹਾਰ : ਔਰੰਗਾਬਾਦ ''ਚ ਲੂ ਲੱਗਣ ਕਾਰਨ 30 ਲੋਕਾਂ ਦੀ ਮੌਤ

06/15/2019 10:49:46 PM

ਔਰੰਗਾਬਾਦ— ਬਿਹਾਰ 'ਚ ਔਰੰਗਾਬਾਦ ਜ਼ਿਲੇ ਦੇ ਵੱਖ-ਵੱਖ ਜ਼ਿਲਿਆਂ 'ਚ ਲੂ ਲੱਗਣ ਕਾਰਨ ਅੱਜ 30 ਲੋਕਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਸੁਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਇਥੇ ਦੀ ਗਰਮੀ ਕਾਰਨ ਅੱਜ ਜ਼ਿਲੇ 'ਚ ਲੂ ਦਾ ਕਹਿਰ ਰਿਹਾ, ਜਿਸ ਕਾਰਨ ਵੱਖ ਵੱਖ ਜ਼ਿਲਿਆਂ 'ਚ 30 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਔਰੰਗਾਬਾਗ ਸਦਰ ਹਸਪਤਾਲ 'ਚ ਲੂ ਲੱਗਣ ਕਾਰਨ ਹੁਣ ਤਕ 30 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਜਦਕਿ ਕਈ ਲੋਕਾਂ ਦੀ ਸਦਰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਲੂ ਦੇ ਸ਼ਿਕਾਰ ਲੋਕ ਅੱਜ ਦੁਪਹਿਰ ਤਿੰਨ ਵਜੇ ਹਸਪਤਾਲ ਪਹੁੰਚਣ ਲੱਗੇ, ਜਿਨ੍ਹਾਂ 'ਚ ਜ਼ਿਆਦਾਤਰ ਬੇਹੋਸ਼ੀ ਦੀ ਹਾਲਤ 'ਚ ਸਨ।

Inder Prajapati

This news is Content Editor Inder Prajapati