ਜੇਕਰ ਰਹਿਣਾ ਹੈ ਕੂਲ, ਤਾਂ AC ਨੂੰ ਮੰਨੋ ਫਜ਼ੂਲ

05/18/2019 10:57:20 PM

ਨਵੀਂ ਦਿੱਲੀ— ਤਪਦੀ ਗਰਮੀ 'ਚ ਜਦੋਂ ਪਾਰਾ 40 ਡਿਗਰੀ ਟੱਪ ਜਾਂਦਾ ਹੈ ਤਾਂ ਕੂਲਰ ਵੀ ਰਾਹਤ ਨਹੀਂ ਦਿੰਦਾ। ਅਜਿਹੇ 'ਚ ਏਅਰ ਕੰਡੀਸ਼ਨ ਵਰਦਾਨ ਵਾਂਗ ਲੱਗਦਾ ਹੈ। ਲੋਕ ਦਿਨ ਭਰ ਏਅਰ ਕੰਡੀਸ਼ਨ ਵਾਲੇ ਦਫਤਰ ਅਤੇ ਰਾਤ ਨੂੰ ਏ.ਸੀ. ਕਮਰੇ 'ਚ ਸੌਂਦੇ ਹਨ। ਗਰਮੀ 'ਚ ਤੁਹਾਨੂੰ ਰਾਹਤ ਭਾਵੇਂ ਮਿਲ ਜਾਂਦੀ ਹੋਵੇ ਪਰ ਏ.ਸੀ. ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਸਮੇਂ ਤੱਕ ਏ.ਸੀ. 'ਚ ਰਹਿਣ ਵਾਲੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਨਹੀਂ ਮਿਲਦੀ ਤਾਜ਼ੀ ਹਵਾ
ਏ.ਸੀ. ਰੂਮ 'ਚ ਅਸੀਂ ਸਾਰੇ ਦਰਵਾਜ਼ੇ-ਖਿੜਕੀਆਂ ਬੰਦ ਕਰ ਕੇ ਸੌਂਦੇ ਹਾਂ ਤਾਂ ਜੋ ਕਮਰਾ ਠੰਡਾ ਰਹੇ। ਅਜਿਹੇ 'ਚ ਸਾਡੇ ਤੱਕ ਕਿਤੋਂ ਵੀ ਤਾਜ਼ੀ ਹਵਾ ਨਹੀਂ ਪਹੁੰਚਦੀ ਜੋ ਕਿ ਹੈਲਥ ਲਈ ਬਹੁਤ ਨੁਕਸਾਨਦਾਇਕ ਹੈ। ਤਾਜ਼ੀ ਹਵਾ ਦੀ ਕਮੀ ਨਾਲ ਹਰ ਸਮੇਂ ਥਕਾਵਟ ਲਗਦੀ ਰਹਿੰਦੀ ਹੈ। ਏ. ਸੀ. ਦੀ ਡਕਟ ਜੇਕਰ ਸਾਫ ਨਹੀਂ ਹੈ ਤਾਂ ਤੁਹਾਨੂੰ ਸਾਹ ਨਾਲ ਜੁੜੀਆਂ ਸਮੱਸਿਆਵਾਂ ਅਤੇ ਲੰਗ ਇਨਫੈਕਸ਼ਨ ਵੀ ਹੋ ਸਕਦੀ ਹੈ।

ਬਹੁਤ ਠੰਡਾ ਵਾਤਾਵਰਣ
ਕਈ ਵਾਰ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਤਾਪਮਾਨ ਬਹੁਤ ਠੰਡਾ ਹੋ ਜਾਂਦਾ ਹੈ। ਜਾਗਦੇ ਸਮੇਂ ਤਾਂ ਅਸੀਂ ਇਸਨੂੰ ਮੇਨਟੇਨ ਕਰ ਸਕਦੇ ਹਾਂ ਪਰ ਸੌਂਦੇ ਸਮੇਂ ਕਈ ਵਾਰ ਇਹ ਸਾਡੇ ਸਰੀਰ ਦੇ ਸਹਿਣ ਦੀ ਸਮਰੱਥਾ ਤੋਂ ਵੀ ਘੱਟ ਹੋ ਜਾਂਦਾ ਹੈ। ਠੰਡਕ ਕਾਰਨ ਸਿਰਦਰਦ ਅਤੇ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੋੜ ਨਾਲੋਂ ਵੱਧ ਠੰਡ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਹੁੰਦੀ ਹੈ ਅਤੇ ਹੌਲੀ-ਹੌਲੀ ਇਹ ਗਠੀਏ 'ਚ ਤਬਦੀਲ ਹੋ ਸਕਦੀ ਹੈ।

ਰੁੱਖਾਪਣ
ਏਅਰ ਕੰਡੀਸ਼ਨਰ ਹਵਾ 'ਚੋਂ ਨਮੀ ਨੂੰ ਸੋਖ ਲੈਂਦੇ ਹਨ। ਇੰਨਾ ਹੀ ਨਹੀਂ ਇਹ ਸਾਡੀ ਚਮੜੀ ਅਤੇ ਵਾਲਾਂ ਦੀ ਕਮੀ ਵੀ ਖਿੱਚ ਲੈਂਦੇ ਹਨ ਜਿਸ ਨਾਲ ਸਕਿਨ ਅਤੇ ਵਾਲ ਡਰਾਈ ਹੋ ਜਾਂਦੇ ਹਨ। ਤੁਹਾਡੀ ਸਕਿਨ 'ਚ ਝੁਰੜੀਆਂ ਜਲਦੀ ਪੈ ਸਕਦੀਆਂ ਹਨ ਨਾਲ ਹੀ ਸਕਿਨ ਨਾਲ ਜੁੜੀਆਂ ਹੋਰ ਵੀ ਸਮੱਸਿਆਵਾਂ ਹੋ ਸਕਦੀਆਂ ਹਨ।

ਕਰੋ ਇਹ ਉਪਾਅ
ਤੁਸੀਂ ਦਫਤਰ ਦਾ ਏ.ਸੀ. ਤਾਂ ਬੰਦ ਨਹੀਂ ਕਰ ਸਕਦੇ ਪਰ ਖੁਦ ਨੂੰ ਇਸਦਾ ਆਦੀ ਨਾ ਬਣਾਓ। ਘਰ 'ਤੇ ਏ. ਸੀ. ਘੱਟ ਤੋਂ ਘੱਟ ਚਲਾਓ ਅਤੇ ਤਾਪਮਾਨ ਨਾਰਮਲ ਰੱਖੋ। ਏ.ਸੀ. 'ਚ ਬੈਠਦੇ ਹੋ ਤਾਂ ਸਕਿਨ 'ਤੇ ਵਾਰ-ਵਾਰ ਮਾਇਸ਼ਚਰਾਈਜ਼ਰ ਲਗਾਉਂਦੇ ਰਹੋ।

Baljit Singh

This news is Content Editor Baljit Singh