ਮੈਂ ਰਿਫਰੈਂਡਮ 2020 ਦੇ ਖਿਲਾਫ ਹਾਂ, ਅਸੀਂ ਕਦੀ ਵੀ ਸਮਰਥਨ ਨਹੀਂ ਦਿੱਤਾ: ਖਹਿਰਾ

06/20/2018 1:51:47 PM

ਨਵੀਂ ਦਿੱਲੀ— ਪੰਜਾਬ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਦੇ ਨਾਲ ਵਿਧਾਇਕ ਪਿਰਮਲ ਸਿੰਘ, ਨਾਜਰ ਸਿੰਘ, ਜਗਦੇਵ ਸਿੰਘ, ਮਾਸਟਰ ਬਲਦੇਵ ਸਿੰਘ, ਜੈ ਕ੍ਰਿਸ਼ਨ ਨੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਿਸੋਦੀਆ ਨੇ ਖਹਿਰਾ ਨੂੰ ਫਟਕਾਰ ਲਗਾਈ ਹੈ। ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਦੇ ਬਾਅਦ ਖਹਿਰਾ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਰਿਫਰੈਂਡਮ ਨੂੰ ਸਮਰਥਨ ਨਹੀਂ ਕਰਦੇ। ਉਨ੍ਹਾਂ ਨੇ ਪਾਰਟੀ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ। ਅਸੀਂ ਵਿਧਾਇਕ ਧਰਨੇ 'ਚ ਸਮਰਥਨ ਦੇਣ ਲਈ ਦਿੱਲੀ ਆਏ ਸੀ। ਸੁਖਪਾਲ ਖਹਿਰਾ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਗਏ ਸਨ ਪਰ ਕੇਜਰੀਵਾਲ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਸਿਸੋਦੀਆ ਨੇ ਖਹਿਰਾ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਰਿਫਰੈਂਡਮ ਵਰਗੀ ਕਿਸੇ ਵੀ ਵਿਚਾਰਧਾਰਾ ਖਿਲਾਫ ਹੈ। ਇਸ ਤੋਂ ਪਹਿਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਵੀ ਖਹਿਰਾ 'ਤੇ ਨਿਸ਼ਾਨਾ ਸਾਧਿਆ ਸੀ। ਹਰਸਿਮਰਤ ਨੇ ਕਿਹਾ ਕਿ ਖਹਿਰਾ ਦੇ ਦੇਸ਼ ਤੋੜਨ ਵਾਲੇ ਬਿਆਨ 'ਤੇ ਅਰਵਿੰਦ ਕੇਜਰੀਵਾਲ ਆਪਣਾ ਪੱਖ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਮਿਲਣ ਵਾਲੀ ਫੰਡਿੰਗ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸੁਖਪਾਲ ਖਹਿਰਾ ਨੇ ਟਵੀਟ ਕੀਤਾ ਕਿ ਮੈਂ ਸਾਲ 2020 'ਚ ਹੋਣ ਵਾਲੇ ਰਿਫਰੈਂਡਮ ਦਾ ਮਤਦਾਤਾ ਨਹੀਂ ਹਾਂ ਪਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਕਿ ਵੰਡ ਦੇ ਬਾਅਦ ਸਿੱਖਾਂ ਨਾਲ ਭੇਦਭਾਵ, ਪਰੇਸ਼ਾਨ, ਦਰਬਾਰ ਸਾਹਿਬ 'ਤੇ ਹਮਲੇ ਅਤੇ ਸਾਲ 1984 'ਚ ਹੋਏ ਹੱਤਿਆਕਾਂਡ ਕਾਰਨ ਇਹ ਸਭ ਕੁਝ ਹੋਇਆ ਹੈ। 
ਇਸ ਦੇ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਰਿਫਰੈਂਡਮ ਵਿਦੇਸ਼ਾਂ ਦੇ ਲੋਕਾਂ ਦੀ ਧਾਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਸ਼ਾਂਤੀ ਦਾ ਮਤਲਬ ਸਭ ਕੁਝ ਸਮਾਨ ਢੰਗ ਨਾਲ ਚੱਲਣਾ ਚਾਹੀਦਾ ਹੈ