ਮਹਾਠੱਗ ਸੁਕੇਸ਼ ਚੰਦਰਸ਼ੇਖਰ ਹੁਣ ਇਸ ਮਾਮਲੇ ''ਚ ਗ੍ਰਿਫ਼ਤਾਰ, 9 ਦਿਨ ਲਈ ਭੇਜਿਆ ED ਦੀ ਹਿਰਾਸਤ ''ਚ

02/17/2023 4:26:54 AM

ਨੈਸ਼ਨਲ ਡੈਸਕ: ਈ.ਡੀ. ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਰੇਲੀਗੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਦੀ ਪਤਨੀ ਨੂੰ ਠੱਗਣ ਨਾਲ ਜੁੜੇ ਧੋਖਾਧੜੀ ਦੇ ਇਕ ਨਵੇਂ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਦੀ ਇਕ ਅਦਾਲਤ ਨੇ ਚੰਦਰਸ਼ੇਖਰ ਨੂੰ 9 ਦਿਨ ਲਈ ਈ.ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਈ.ਡੀ. ਨੇ ਵਧੀਕ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ ਤੋਂ ਮੁਲਜ਼ਮ ਦੀ 14 ਦਿਨ ਦੀ ਹਿਰਾਸਤ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ - ਯੱਗ ਸਮਾਰੋਹ ਦੌਰਾਨ ਭੜਕੇ ਹਾਥੀ ਨੇ ਪਾਈਆਂ ਭਾਜੜਾਂ, 4 ਸਾਲਾ ਬੱਚੇ ਸਣੇ 3 ਸ਼ਰਧਾਲੂਆਂ ਦੀ ਮੌਤ

ਚੰਦਰਸ਼ੇਖਰ ਦੇ ਵਕੀਲ ਅਨੰਤ ਮਲਿਕ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕੀਲ ਤੋਂ ਹਿਰਾਸਤ ਵਿਚ ਪੁੱਛਗਿੱਛ ਕਰਨ ਦੀ ਲੋੜ ਨਹੀਂ ਹੈ ਅਤੇ ਮਾਮਲਾ ਸਿਤੰਬਰ 2021 ਵਿਚ ਦਰਜ ਕੀਤਾ ਗਿਆ ਸੀ। ਧੋਖਾਧੜੀ ਦਾ ਇਹ ਤੀਸਰਾ ਮਾਮਲਾ ਹੈ ਜਿਸ ਵਿਚ ਈ.ਡੀ. ਨੇ ਚੰਦਰਸ਼ੇਖਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਰ ਦੋ ਮਾਮਲਿਆਂ ਵਿਚ ਮਲਵਿੰਦਰ ਸਿੰਘ ਦੇ ਭਰਾ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਤੋਂ 200 ਕਰੋੜ ਰੁਪਏ ਦੀ ਠੱਗੀ ਮਾਰਨ ਅਤੇ ਅਖਿਲ ਭਾਰਤੀ ਅੰਨ ਦ੍ਰਵਿੜ ਮੁਨੇਤ੍ਰ ਕਸ਼ਗਮ ਦੇ 'ਦੋ ਪੱਤੇ' ਦੇ ਚੋਣ ਨਿਸ਼ਾਨ ਵੀ.ਕੇ. ਸ਼ਸ਼ਿਕਲਾ ਧੜੇ ਨੂੰ ਦਵਾਉਣ ਦੇ ਨਾਂ 'ਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਮਾਮਲਾ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra