ਸੁਸਾਈਡ ਤੋਂ ਪਹਿਲਾਂ ਲਿਖਿਆ,''ਪਲੀਜ਼ ਪਿਕ ਮਾਈ ਫੋਨ-ਪਲੀਜ਼''

09/01/2015 11:15:33 AM

ਨਵੀਂ ਦਿੱਲੀ-  ਉਸ ਨੇ ਸਿਰਫ 10-12 ਮਿੰਟ ''ਚ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਸੀ। ਦੱਖਣੀ ਜ਼ਿਲਾ ਡੀ. ਸੀ. ਪੀ. ਪ੍ਰੇਮਨਾਥ ਨੇ ਦੱਸਿਆ ਕਿ ਖੁਸ਼ਬੂ ਨੇ ਜਿਹੜੇ ਨੌਜਵਾਨ ਨਾਲ ਗੱਲ ਕੀਤੀ ਸੀ ਉਹ ਦੱਖਣੀ ਭਾਰਤ ''ਚ ਸਥਿਤ ਇਕ ਮੈਡੀਕਲ ਇੰਸਟੀਚਿਊਟ ਤੋਂ ਐੱਮ. ਬੀ. ਬੀ. ਐੱਸ. ਕਰ ਰਿਹਾ ਹੈ। ਉਸ ਨੇ ਖੁਸ਼ਬੂ ਨਾਲ ਰਾਜਸਥਾਨ ''ਚ ਐੱਮ. ਬੀ. ਬੀ. ਐੱਸ. ਦੀ ਕੋਚਿੰਗ ਦੀ ਸੀ। ਉਦੋਂ ਤੋਂ ਦੋਹਾਂ ''ਚ ਚੰਗੀ ਦੋਸਤੀ ਸੀ। ਉਸ ਦਾ ਖੁਸ਼ਬੂ ਦੇ ਘਰ ''ਚ ਵੀ ਆਉਣਾ ਜਾਣਾ ਸੀ।
ਦੱਸਿਆ ਜਾ ਰਿਹਾ ਹੈ ਕਿ ਖੁਸ਼ਬੂ ਇਸ ਦੋਸਤ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਸ ਨੂੰ ਲਗਾਤਾਰ ਫੋਨ ਕਰਦੀ ਰਹਿੰਦੀ ਸੀ। ਹਾਲਾਂਕਿ ਦੋਸਤ ਉਸ ਦੇ ਜ਼ਿਆਦਾਤਰ ਫੋਨ ਚੁੱਕਦਾ ਨਹੀਂ ਸੀ। ਖੁਦਕੁਸ਼ੀ ਤੋਂ ਪਹਿਲਾਂ ਵਿਦਿਆਰਥਣ ਨ ਦੋਸਤ ਨੂੰ ਫੋਨ ਕੀਤਾ, ਜਦੋਂ ਦੋਸਤ ਨੇ ਫੋਨ ਨਹੀਂ ਚੁੱਕਿਆ ਸੀ ਤਾਂ ਉਸ ਨੇ ਉਸ ਨੂੰ ਮੈਸੇਜ ਭੇਜਿਆ, ਜਿਸ ''ਚ ਲਿਖਿਆ, ਪਲੀਜ਼ ਪਿਕ ਮਾਈ ਫੋਨ-ਪਲੀਜ਼ ਫੋਨ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਸ ਦੋਸਤ ਤੋਂ ਪੁੱਛ-ਗਿੱਛ ਦੇ ਬਾਅਦ ਹੀ ਪਤਾ ਲਗੇਗਾ ਕਿ ਖੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ ਸੀ। ਹੌਜਖਾਸ ਥਾਣੇ ਦੀ ਇਕ ਪੁਲਸ ਟੀਮ ਜਲਦ ਹੀ ਬੀਕਾਨੇਰ, ਰਾਜਸਥਾਨ ਸਥਿਤ ਖੁਸ਼ਬੂ ਦੇ ਘਰ ਜਾਵੇਗੀ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਸੀ। ਜ਼ਿਕਰਯੋਗ ਹੈ ਕਿ ਖੁਸ਼ਬੂ ਚੌਧਰੀ ਨੇ ਸ਼ਨੀਵਾਰ ਦੀ ਰਾਤ ਨੂੰ ਆਪਣੇ ਹੋਸਟਲ ਦੇ ਕਮਰੇ ''ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha