ਹੁਣ ਮਿਲੇਗਾ ''ਪੈਕਡ'' ਗੰਨੇ ਦਾ ਰਸ

07/08/2019 10:11:58 AM

ਲਖਨਊ— ਦੇਸ਼ 'ਚ ਸਭ ਤੋਂ ਜ਼ਿਆਦਾ ਗੰਨੇ ਦਾ ਉਤਪਾਦਨ ਕਰਨ ਵਾਲਾ ਸੂਬਾ ਉੱਤਰ ਪ੍ਰਦੇਸ਼ ਹੁਣ ਡੱਬਾ ਬੰਦ ਯਾਨੀ 'ਪੈਕਡ' ਗੰਨੇ ਦਾ ਰਸ ਬਾਜ਼ਾਰ 'ਚ ਉਤਾਰਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੈਕਡ ਫਲਾਂ ਦੇ ਜੂਸ ਅਤੇ ਪੈਕਡ ਲੱਸੀ-ਛਾਛ ਵਾਂਗ ਬਾਜ਼ਾਰਾਂ 'ਚ ਗੰਨੇ ਦੇ ਪੈਕਡ ਜੂਸ ਨਾਲ ਦੁਕਾਨਾਂ ਸਜਣ ਲੱਗਣਗੀਆਂ।

ਗੰਨਾ ਵਿਗਿਆਨੀ ਡਾ. ਐੱਮ. ਐੱਮ. ਸਿੰਘ ਨੇ ਇਕ ਇੰਟਰਵਿਊ 'ਚ ਦੱਸਿਆ, ''ਪੈਕਡ ਗੰਨੇ ਦਾ ਰਸ ਆਮ ਲੋਕਾਂ 'ਚ ਖਾਸਾ ਲੋਕਪ੍ਰਿਯ ਹੋਵੇਗਾ ਕਿਉਂਕਿ ਫਿਲਹਾਲ ਰਾਜਧਾਨੀ ਲਖਨਊ ਸਹਿਤ ਪੂਰੇ ਪ੍ਰਦੇਸ਼ 'ਚ ਗੰਨਾ ਪਿੜਾਈ ਦੀਆਂ ਮਸ਼ੀਨਾਂ ਲਾ ਕੇ ਸੜਕ ਦੇ ਕੰਡੇ ਛੋਟੇ ਵੈਂਡਰ ਗੰਨੇ ਦਾ ਰਸ ਵੇਚਦੇ ਹਨ, ਜੋ ਸਿਹਤ ਅਤੇ ਸਾਫ਼ ਸਫਾਈ ਦੇ ਲਿਹਾਜ਼ ਨਾਲ ਖਤਰਨਾਕ ਹੁੰਦਾ ਹੈ।''

ਜ਼ਿਕਰਯੋਗ ਹੈ ਕਿ ਅਜੇ ਹਾਲ ਹੀ 'ਚ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਕਿਹਾ ਸੀ ਕਿ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਮੱਦੇਨਜ਼ਰ ਪੈਕਡ ਗੰਨੇ ਦਾ ਰਸ ਦੀ ਬਾਜ਼ਾਰ 'ਚ ਵਿਕਰੀ ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਕੇ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਦੂਜੇ ਪਾਸੇ ਕੈਂਟ ਰੋਡ 'ਤੇ ਗੰਨੇ ਦੇ ਰਸ ਦੀ ਦੁਕਾਨ ਚਲਾਉਣ ਵਾਲੇ ਰਿਆਜ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ 'ਚ ਗੰਨੇ ਦਾ ਰਸ ਵੇਚਣਾ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਵੱਡਾ ਸਹਾਰਾ ਹੈ। ਰਿਆਜ ਦਾ ਦਾਅਵਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰਦੇ ਹਨ ਕਿ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਉਹ ਦੁਕਾਨ 'ਤੇ ਖੜ੍ਹੇ 10-12 ਗਾਹਕਾਂ ਵੱਲ ਇਸ਼ਾਰਾ ਕਰ ਕੇ ਕਹਿੰਦੇ ਹਨ ਕਿ ਜੇਕਰ ਅਸੀਂ ਕੁਆਲਿਟੀ ਵਲ ਧਿਆਨ ਨਹੀਂ ਦਿੰਦੇ ਤਾਂ ਇੰਨੇ ਗਾਹਕ ਸਾਡੇ ਇੱਥੇ ਨਾ ਖੜ੍ਹੇ ਹੁੰਦੇ।

DIsha

This news is Content Editor DIsha