ਅਚਾਨਕ ਖਰਾਬ ਹੋਇਆ ਪੀ.ਐੱਮ. ਮੋਦੀ ਦਾ ਗਲਾ, 10 ਮਿੰਟ ''ਚ ਖਤਮ ਕੀਤੀ ਰੈਲੀ

12/11/2017 11:33:42 AM

ਪਾਲਨਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਗੁਜਰਾਤ ਚੋਣਾਂ ਲਈ ਇਕ ਸਭਾ ਨੂੰ ਗਲੇ ਦੀ ਖਰਾਬੀ ਕਾਰਨ ਘੱਟ ਸਮੇਂ 'ਚ ਹੀ ਸਮੇਟ ਦਿੱਤਾ। ਮੋਦੀ ਨੇ ਗੁਜਰਾਤ ਦੀਆਂ ਆਪਣੀਆਂ ਚਾਰ ਰੈਲੀਆਂ 'ਚੋਂ ਪਹਿਲੀ ਨੂੰ ਜਦੋਂ ਇੱਥੇ ਉੱਤਰ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਸ਼ਹਿਰ ਪਾਲਨਪੁਰ 'ਚ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਗਲਾ ਬੈਠਾ ਹੋਣ ਕਾਰਨ ਉਨ੍ਹਾਂ ਦੀ ਆਵਾਜ਼ ਸਹੀ ਤਰੀਕੇ ਨਾਲ ਨਹੀਂ ਨਿਕਲ ਪਾ ਰਹੀ ਸੀ। ਅਜਿਹਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਾਰੀ ਚੋਣਾਵੀ ਰੈਲੀਆਂ ਕਾਰਨ ਹੋਇਆ ਸੀ।
ਸ਼ਨੀਵਾਰ ਨੂੰ ਵੀ ਉਨ੍ਹਾਂ ਨੇ ਚਾਰ ਰੈਲੀਆਂ ਕੀਤੀਆਂ ਸਨ। ਆਮ ਤੌਰ 'ਤੇ 30 ਤੋਂ 40 ਮਿੰਟ ਤੱਕ ਇਕ ਰੈਲੀ ਨੂੰ ਦੇ ਰਹੇ ਮੋਦੀ ਨੇ ਇਸ ਸਭਾ ਨੂੰ ਕਰੀਬ 10 ਮਿੰਟ 'ਚ ਹੀ ਸਮੇਟ ਦਿੱਤਾ। ਉਨ੍ਹਾਂ ਨੇ ਗਲੇ 'ਚ ਖਰਾਬੀ ਕਾਰਨ ਅਜਿਹਾ ਕਰਨ ਲਈ ਖੇਦ ਵੀ ਜ਼ਾਹਰ ਕੀਤਾ। ਬਾਅਦ 'ਚ ਮੋਦੀ ਨੇ ਜਦੋਂ ਅਹਿਮਦਾਬਾਦ ਦੇ ਸਾਣੰਦ 'ਚ ਦੂਜੀ ਸਭਾ ਨੂੰ ਸੰਬੋਧਨ ਕੀਤੀ ਤਾਂ ਉਨ੍ਹਾਂ ਦੀ ਆਵਾਜ਼ ਪਹਿਲਾਂ ਨਾਲੋਂ ਬਿਹਤਰ ਸੀ। ਉਨ੍ਹਾਂ ਨੇ ਪੰਚਮਹਾਲ ਦੇ ਕਾਲੋਲ ਅਤੇ ਵਡੋਦਰਾ 'ਚ 2 ਹੋਰ ਸਭਾਵਾਂ ਕੀਤੀਆਂ। ਮੋਦੀ ਅੱਜ ਵੀ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ।