ਗਸ਼ਤ ਦੌਰਾਨ ਪੁਲਸ ਨੂੰ ਮਿਲੀ ਕਾਮਯਾਬੀ

08/06/2018 6:25:06 PM

ਬਿਲਾਸਪੁਰ— ਸ਼੍ਰੀ ਨੈਨਾ ਦੇਵੀ ਜੀ ਉਪਮੰਡਲ ਦੇ ਥਾਣਾ ਕੋਟ ਦੀ ਪੁਲਸ ਟੀਮ ਨੇ ਕੁਡੀਣੀ ਪਿੰਡ 'ਚ ਇਕ ਵਿਅਕਤੀ ਕੋਲੋਂ 20 ਲੀਟਰ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਕੋਟ ਪੁਲਸ ਥਾਣਾ ਪ੍ਰਭਾਰੀ ਕੁਲਦੀਪ ਸ਼ਰਮਾ ਆਪਣੀ ਟੀਮ ਨਾਲ ਖੇਤਰ ਦੀ ਗਸ਼ਤ 'ਤੇ ਸੀ। ਇਸ ਦੌਰਾਨ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਕੁਡੀਣੀ ਪਿੰਡ 'ਚ ਇਕ ਵਿਅਕਤੀ ਗੈਰ-ਕਾਨੂੰਨੀ ਸ਼ਰਾਬ ਵੇਚਣ ਦਾ ਧੰਧਾ ਕਰਦਾ ਹੈ, ਜਿਸ 'ਤੇ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਸਮੇਤ ਛਾਪੇਮਾਰੀ ਕੀਤੀ ਅਤੇ ਗੈਰ-ਕਾਨੂੰਨੀ ਸ਼ਰਾਬ ਨੂੰ ਬਰਾਮਦ ਕਰ ਲਿਆ। ਐੱਸ.ਪੀ. ਬਿਲਾਸਪੁਰ ਅਸ਼ੋਕ ਗਿਰੀ ਨੇ ਦੱਸਿਆ ਕਿ ਪੁਲਸ ਨੇ ਹਿਮਾਚਲ ਪ੍ਰਦੇਸ਼ ਆਬਕਾਰੀ ਅਧਿਨਿਯਮ ਦੀ ਧਾਰਾ 39-33-11 ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।