ਧਾਰਾ-370 ਹਟਣ ਕਾਰਨ ਕਸ਼ਮੀਰੀ ਵਿਦਿਆਰਥੀਆਂ ''ਤੇ ਪੈ ਰਿਹਾ ਡੂੰਘਾ ਅਸਰ

09/04/2019 6:07:48 PM

ਸ਼੍ਰੀਨਗਰ (ਵਾਰਤਾ)— ਕੇਂਦਰ ਸਰਕਾਰ ਵਲੋਂ ਸੰਵਿਧਾਨ ਦੀ ਧਾਰਾ-370 ਅਤੇ 35ਏ ਹਟਾਏ ਜਾਣ ਤੋਂ ਬਾਅਦ ਹੀ ਕਸ਼ਮੀਰ ਵਿਚ ਸਾਰੀਆਂ ਸਿੱਖਿਅਕ ਸੰਸਥਾਵਾਂ ਬੰਦ ਹਨ। ਇਸ ਦਾ ਡੂੰਘਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਲੱਗਭਗ ਸਾਰੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਸਾਈਨਮੈਂਟ ਲੈਣ ਅਤੇ ਵੀਡੀਓ ਜ਼ਰੀਏ ਅਧਿਐਨ ਕਰਨ ਲਈ ਕਿਹਾ ਹੈ। ਕਈ ਸਕੂਲਾਂ ਦੇ ਵਿਦਿਆਰਥੀਆਂ ਕੋਲ ਹਾਲਾਂਕਿ ਇਸ ਤਰ੍ਹਾਂ ਦੀ ਸਹੂਲਤ ਨਹੀਂ ਹੈ। 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀ ਕਸ਼ਮੀਰ ਬੋਰਡ ਦਾ ਫਾਰਮ ਭਰਨ ਲਈ ਸਕੂਲ ਪਹੁੰਚ ਰਹੇ ਹਨ। ਨਿੱਜੀ ਸਕੂਲਾਂ ਨੇ ਅੰਗਰੇਜ਼ੀ ਅਤੇ ਉਰਦੂ ਵਿਚ ਇਸ਼ਤਿਹਾਰਾਂ ਜ਼ਰੀਏ ਵਿਦਿਆਰਥੀਆਂ ਨੂੰ ਸਕੂਲ ਤੋਂ ਅਸਾਈਨਮੈਂਟ ਲੈਣ ਅਤੇ ਵੀਡੀਓ ਜ਼ਰੀਏ ਪੜ੍ਹਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਸ਼ਮੀਰ 'ਚ ਲੱਗਭਗ ਇਕ ਮਹੀਨੇ ਤੋਂ ਫੋਨ ਅਤੇ ਇੰਟਰਨੈੱਟ ਸਮੇਤ ਸੰਚਾਰ ਦੇ ਸਾਰੇ ਮਾਧਿਅਮਾਂ 'ਤੇ ਰੋਕ ਲਾਈ ਗਈ ਹੈ, ਜਿਸ ਦੇ ਚੱਲਦੇ ਸਕੂਲ ਪ੍ਰਸ਼ਾਸਨ ਨੇ ਅਖਬਾਰਾਂ ਜ਼ਰੀਏ ਵਿਦਿਆਰਥੀਆਂ ਨੂੰ ਕਸ਼ਮੀਰ ਪ੍ਰੀਖਿਆ ਬੋਰਡ ਲਈ ਫਾਰਮ ਭਰਨ ਲਈ ਕਿਹਾ ਹੈ।

ਹਾਲਾਂਕਿ ਇਸ ਲਈ ਵਿਦਿਆਰਥੀਆਂ ਨੂੰ ਸਕੂਲ ਦੀ ਵਰਦੀ 'ਚ ਆਉਣ ਦੀ ਲੋੜ ਨਹੀਂ ਹੈ। ਘਾਟੀ 'ਚ ਹਾਲਾਤ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੇ ਮਾਤਾ-ਪਿਤਾ ਅਜੇ ਵੀ ਉਨ੍ਹਾਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਅਧਿਕਾਰੀਆਂ ਦਾ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਹੈ। ਇਹ ਹੁਣ ਵਿਦਿਆਰਥੀਆਂ ਦੇ ਮਾਤਾ-ਪਿਤਾ 'ਤੇ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਜਾਂ ਨਹੀਂ। ਕਸ਼ਮੀਰ ਦੇ ਕੁਲਗਾਮ, ਅਨੰਤਨਾਗ, ਪੁਲਵਾਮਾ ਅਤੇ ਸ਼ੋਪੀਆਂ ਜ਼ਿਲੇ 'ਚ ਵਿਦਿਆਰਥੀ ਅਜੇ ਵੀ ਸਕੂਲ ਨਹੀਂ ਜਾ ਰਹੇ ਹਨ। ਕੁਪਵਾੜਾ, ਬਾਰਾਮੂਲਾ, ਪਾਟਨ, ਸੋਪੋਰ, ਗਾਂਦੇਰਬਲ ਅਤੇ ਬੜਗਾਮ ਜ਼ਿਲੇ 'ਚ ਵੀ ਵਿਦਿਆਰਥੀਆਂ ਨੇ ਸਕੂਲਾਂ ਤੋਂ ਦੂਰੀ ਬਣਾਈ ਹੋਈ ਹੈ। ਇਸ ਤੋਂ ਇਲਾਵਾ ਕਸ਼ਮੀਰ ਅਤੇ ਕੇਂਦਰੀ ਸਕੂਲ ਕਸ਼ਮੀਰ ਤੇ ਹੋਰ ਯੂਨੀਵਰਸਿਟੀਆਂ 'ਚ ਵੀ ਜਮਾਤਾਂ ਮੁਲਤਵੀ ਹਨ। 

Tanu

This news is Content Editor Tanu