10ਵੀਂ ਜਮਾਤ ਦੇ ਵਿਦਿਆਰਥੀ ਨੇ ਖੁਦ ਨੂੰ ਮਾਰੀ ਗੋਲੀ, ਮੌਤ

12/10/2017 1:09:18 PM

ਮੁਜਫੱਰਨਗਰ— ਉਤਰ ਪ੍ਰਦੇਸ਼ ਦੇ ਮੁਜਫੱਰਨਗਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕਿਸ਼ੋਰ ਨੇ ਖੁਦ ਨੂੰ ਗੋਲੀ ਮਾਰ ਲਈ। ਇਸ ਘਟਨਾ ਨਾਲ ਪੂਰੇ ਪਰਿਵਾਰ 'ਚ ਹੱਲਚੱਲ ਮਚ ਗਈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। 
ਘਟਨਾ ਰੋਹਾਨਾ ਚੌਕੀ ਖੇਤਰ ਦੇ ਪਿੰਡ ਰੋਹਾਨਾ ਕਲਾਂ ਦੀ ਹੈ। ਜਿੱਥੋਂ ਦੇ ਵਾਸੀ ਕਰੀਬ 17 ਸਾਲਾ ਉਦਿਤ ਪੁੱਤਰ ਪ੍ਰਵੇਸ਼ ਨਾਮਕ ਕਿਸ਼ੋਰ ਜੋ ਜਮਾਤ 10ਵੀਂ ਦਾ ਵਿਦਿਆਰਥੀ ਸੀ। ਪਿਛਲੇ ਕੁਝ ਦਿਨਾਂ ਤੋਂ ਬਹੁਤ ਪਰੇਸ਼ਾਨ ਸੀ। ਇਸ ਦੇ ਚੱਲਦੇ ਸ਼ਨੀਵਾਰ ਦੁਪਹਿਰ ਲੜਕੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।
ਗੋਲੀ ਚੱਲਣ ਦੀ ਆਵਾਜ਼ ਨਾਲ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਡਰ ਗਏ ਅਤੇ ਉਨ੍ਹਾਂ ਦੀ ਗੁਆਂਢੀ ਵੀ ਮੌਕੇ 'ਤੇ ਪੁੱਜੇ। ਜਿੱਥੇ ਪੁੱਜ ਕੇ ਉਨ੍ਹਾਂ ਨੇ ਦੇਖਿਆ ਕਿ ਉਦਿਤ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੈ। ਦੇਖਦੇ ਹੀ ਦੇਖਦੇ ਇਹ ਖਬਰ ਪਿੰਡ 'ਚ ਫੈਲ ਗਈ ਅਤੇ ਹੋਰ ਵੀ ਲੋਕ ਇੱਕਠੇ ਹੋ ਗਏ। ਪਿੰਡ ਵਾਸੀਆਂ ਦੀ ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਨਾਲ ਇਸ ਸੰਬੰਧ 'ਚ ਜਾਂਚ ਵੀ ਕੀਤੀ ਹੈ।