ਲਾਰੈਂਸ ਬਿਸ਼ਨੋਈ ਤੇ ਖਾਲਿਸਤਾਨੀ ਸਮਰਥਕ ਤੱਤਾਂ ਨੂੰ ਲੈ ਕੇ NIA ਦੀ ਚਾਰਜਸ਼ੀਟ ’ਚ ਵੱਡਾ ਖ਼ੁਲਾਸਾ

06/27/2023 10:59:43 AM

ਨਵੀਂ ਦਿੱਲੀ (ਅਨਸ)- ਐੱਨ.ਆਈ.ਏ. ਨੇ ਆਪਣੀ ਚਾਰਜਸ਼ੀਟ ਵਿਚ ਜ਼ਿਕਰ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਖਾਲਿਸਤਾਨੀ ਹਮਾਇਤੀ ਤੱਤਾਂ ਨਾਲ ਮਜ਼ਬੂਤ ਸੰਬੰਧ ਹਨ। ਐੱਨ.ਆਈ.ਏ. ਨੇ ਜ਼ਿਕਰ ਕੀਤਾ ਹੈ ਕਿ ਨਾਭਾ ਜੇਲ੍ਹ ਬ੍ਰੇਕ ਅੱਤਵਾਦੀ-ਗੈਂਗਸਟਰ ਸੰਬੰਧਾਂ ਦਾ ਇਕ ਸਫ਼ਲ ਪ੍ਰਗਟਾਵਾ ਸੀ, ਜਿਸ ਕਾਰਨ ਬਦਨਾਮ ਅੱਤਵਾਦੀ ਭੱਜ ਗਏ, ਜੋ ਬਾਅਦ ਵਿਚ ਹੱਤਿਆਵਾਂ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : ਦਿੱਲੀ ਦੇ 'ਦਿਆਲੂ ਲੁਟੇਰੇ'! ਜੋੜੇ ਨੂੰ ਲੁੱਟਣ ਤੋਂ ਬਾਅਦ ਮਿਲੇ 20 ਰੁਪਏ ਤਾਂ ਕੋਲੋਂ ਦੇ ਆਏ 100 ਰੁਪਏ

ਦਾਊਦ ਦੀ ਰਾਹ ’ਤੇ ਲਾਰੈਂਸ! ਗੈਂਗ ’ਚ 700 ਤੋਂ ਵੱਧ ਸ਼ੂਟਰਸ

ਚਾਰਜਸ਼ੀਟ ਵਿਚ ਲਾਰੈਂਸ ਗੈਂਗ ਦੀ ਤੁਲਨਾ ਦਾਊਦ ਇਬਰਾਹੀਮ ਨਾਲ ਕੀਤੀ ਗਈ ਹੈ। ਐੱਨ. ਆਈ. ਏ. ਨੇ ਬਦਨਾਮ ਗੈਂਗਸਟਰ ਲਾਰੈਂਸ, ਕੈਨੇਡਾ ਅਤੇ ਇੰਡੀਆ ਵਿਚ ਵਾਂਟਿਡ ਗੋਲਡੀ ਬਰਾੜ ਸਮੇਤ ਕਈ ਬਦਨਾਮ ਗੈਂਗਸਟਰਜ਼ ਖਿਲਾਫ ਗੈਂਗਸਟਰ ਟੈਰਰ ਕੇਸ ਵਿਚ ਚਾਰਜਸ਼ੀਟ ਦਾਖਲ ਕਰ ਕੇ ਬਹੁਤ ਵੱਡਾ ਖੁਲਾਸਾ ਕੀਤਾ ਹੈ। ਐੱਨ.ਆਈ.ਏ. ਨੇ ਦੱਸਿਆ ਹੈ ਕਿ ਬਿਸ਼ਨੋਈ ਗੈਂਗ ਵਿਚ 700 ਤੋਂ ਵੱਧ ਸ਼ੂਟਰ ਹਨ, ਜਿਸ ਵਿਚ 300 ਪੰਜਾਬ ਨਾਲ ਜੁੜੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha