ਪਾਕਿਸਤਾਨ ''ਚ ਹਿੰਦੂ ਮੰਦਰ ਤੋੜੇ ਜਾਣ ''ਤੇ ਸਖ਼ਤ ਮੋਦੀ ਸਰਕਾਰ, ਡਿਪਲੋਮੈਟ ਨੂੰ ਕੀਤਾ ਤਲਬ

08/05/2021 8:26:51 PM

ਨਵੀਂ ਦਿੱਲੀ - ਪਾਕਿਸਤਾਨ ਕਿੰਨਾ ਵੀ ਸ਼ਾਂਤੀਦੂਤ ਬਣਨ ਦੀ ਝੂਠੀ ਕੋਸ਼ਿਸ਼ ਕਰੇ ਪਰ ਉਸਦਾ ਸੱਚ ਸਮੇਂ-ਸਮੇਂ 'ਤੇ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੁਸਲਮਾਨਾਂ ਦੀ ਭੀੜ ਨੇ ਮੰਦਰ 'ਤੇ ਹਮਲਾ ਕਰ ਦਿੱਤਾ ਅਤੇ ਉੱਥੇ ਮੌਜੂਦ ਮੂਰਤੀਆਂ ਨਾਲ ਵੀ ਭੰਨ-ਤੋੜ ਕਰ ਦਿੱਤੀ। ਹਾਲਾਤ ਇਨ੍ਹੇ ਬੇਕਾਬੂ ਸਨ ਕਿ ਪੁਲਸ ਵੀ ਮੂਕ ਦਰਸ਼ਕ ਬਣੀ ਰਹੀ। ਇਸ ਘਟਨਾ 'ਤੇ ਨਰਿੰਦਰ ਮੋਦੀ ਸਰਕਾਰ ਨੇ ਕਾਫ਼ੀ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਵੀਰਵਾਰ ਨੂੰ ਦਿੱਲੀ ਵਿੱਚ ਪਾਕਿਸਤਾਨ  ਦੇ ਸਿਖਰ ਸਫ਼ਾਰਤੀ ਨੂੰ ਤਲਬ ਕੀਤਾ ਹੈ । 

ਦਰਅਸਲ, ਚਾਰ ਅਗਸਤ ਦੀ ਦੇਰ ਰਾਤ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਇੱਕ ਹਿੰਦੂ ਮੰਦਰ 'ਤੇ ਹਮਲਾ ਕਰ ਦਿੱਤਾ। ਇਸ ਭੀੜ ਨੇ ਮੰਦਰ ਵਿੱਚ ਲੱਗੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਵੀ ਨਸ਼ਟ ਕਰ ਦਿੱਤਾ। ਇਸ ਘਟਨਾ ਦਾ ਵਿਰੋਧ ਭਾਰਤ ਵਿੱਚ ਹੋਇਆ। ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇਸ ਕੜੀ ਵਿੱਚ ਹੁਣ ਭਾਰਤ ਸਰਕਾਰ ਨੇ ਨਾ ਸਿਰਫ ਦਿੱਲੀ ਵਿੱਚ ਪਾਕਿਸਤਾਨ ਦੇ ਸਿਖਰ ਡਿਪਲੋਮੈਟਾਂ ਨੂੰ ਤਲਬ ਕੀਤਾ ਸਗੋਂ ਮੰਦਰ ਦੀ ਭੰਨ-ਤੋੜ 'ਤੇ ਸਖ਼ਤ ਵਿਰੋਧ ਦਰਜ ਕਰਾਇਆ ਹੈ। 

ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਮੁਦਾਇਆਂ ਦੀ ਧਾਰਮਿਕ ਆਜ਼ਾਦੀ 'ਤੇ ਲਗਾਤਾਰ ਹਮਲਿਆਂ ਨੂੰ ਲੈ ਕੇ ਆਪਣੀਆਂ ਗੰਭੀਰ ਚਿੰਤਾਵਾਂ ਤੋਂ ਵੀ ਪਾਕਿਸਤਾਨੀ ਡਿਪਲੋਮੈਟਾਂ ਨੂੰ ਜਾਣੂ ਕਰਾਇਆ ਹੈ। ਬਾਗਚੀ ਨੇ ਮੀਡੀਆ ਬਰੀਫਿੰਗ ਵਿੱਚ ਕਿਹਾ ਕਿ ਇੱਥੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਵੀਰਵਾਰ ਦੁਪਹਿਰ ਪੇਸ਼ ਕੀਤਾ ਗਿਆ ਅਤੇ ਪਾਕਿਸਤਾਨ ਵਿੱਚ ਹੋਈ ਇਸ ਨਿੰਦਣਯੋਗ ਘਟਨਾ ਨੂੰ ਲੈ ਕੇ, ਘੱਟ ਗਿਣਤੀ ਸਮੁਦਾਇਆਂ ਦੀ ਧਾਰਮਿਕ ਆਜ਼ਾਦੀ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ 'ਤੇ ਆਪਣੀ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਸਖ਼ਤ ਵਿਰੋਧ ਦਰਜ ਕਰਾਇਆ ਹੈ।

ਪੁਲਸ ਮੁਤਾਬਕ, ਭੀੜ ਨੇ ਕਥਿਤ ਤੌਰ 'ਤੇ ਇੱਕ ਮਦਰਸੇ ਦੇ ਬੇਇੱਜ਼ਤੀ ਦਾ ਬਦਲਾ ਲੈਣ ਲਈ ਮੰਦਰ ਵਿੱਚ ਭੰਨ-ਤੋੜ ਕੀਤੀ। ਹਾਲਾਂਕਿ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਸੱਤਾਧਾਰੀ ਪਾਕਿਸਤਾਨੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਰਮੇਸ਼ ਕੁਮਾਰ ਵੰਕਵਨੀ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਸ ਹਮਲੇ ਦਾ ਵੀਡੀਓ ਟਵੀਟ ਕਰ ਪੁਲਸ ਨੂੰ ਤੁਰੰਤ ਮੌਕੇ 'ਤੇ ਪੁੱਜਣ ਨੂੰ ਕਿਹਾ। ਸਿਲਸਿਲੇਵਾਰ ਕੀਤੇ ਕਈ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਭੁੰਗ ਸ਼ਹਿਰ ਵਿੱਚ ਹਿੰਦੂ ਮੰਦਰ 'ਤੇ ਹਮਲਾ ਕੀਤਾ ਗਿਆ। ਇੱਥੇ ਕੱਲ ਤੋਂ ਹਾਲਾਤ ਕਾਫ਼ੀ ਤਣਾਅ ਭਰਿਆ ਹੈ। ਸਥਾਨਕ ਪੁਲਸ ਦੁਆਰਾ ਕੀਤੀ ਗਈ ਲਾਪਰਵਾਹੀ ਸ਼ਰਮਨਾਕ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Inder Prajapati

This news is Content Editor Inder Prajapati