ਕਿਨੌਰ ''ਚ ਇਕ ਕਾਰ ''ਤੇ ਡਿੱਗਿਆ ਪੱਥਰ, ਬੀ.ਆਰ.ਓ. ਦੇ ਤਿੰਨ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ

02/21/2017 11:46:28 PM

ਕਿਨੌਰ— ਹਿਮਾਚਲ ਪ੍ਰਦੇਸ਼ ਦੇ ਕਿਨੌਰ ਇਲਾਕੇ ''ਚ ਇਕ ਕਾਰ ''ਤੇ ਪੱਥਰ ਡਿੱਗ ਗਿਆ, ਜਿਸ ਨਾਲ ਬਾਰਡਰ ਰੋਡ ਸੰਗਠਨ ( ਬੀ.ਆਰ.ਓ.) ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਭਾਰੀ ਮੀਂਹ ਜਾਂ ਚੱਟਾਨਾਂ ਦੇ ਖਿਸਕਣ ਕਾਰਨ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਗਸਤ ਮਹੀਨੇ ''ਚ ਐੱਨ.ਐੱਚ.05 ਰਾਜਮਾਰਗ ''ਤੇ ਇਕ ਵੱਡੀ ਚੱਟਾਨ ਡਿੱਗੀ ਸੀ, ਜਿਸ ਕਾਰਨ ਰਾਸ਼ਟਰੀ ਰਾਜਮਾਰਗ-5 ਬੰਦ ਹੋ ਗਿਆ ਸੀ।