ਨਸ਼ੇ 'ਚ ਟੱਲੀ ਹੋਏ ਨੌਜਵਾਨਾਂ 'ਚ ਖੂਬ ਚੱਲੇ ਡਾਂਗਾ-ਸੋਟੇ, ਕਈ ਜ਼ਖਮੀ

10/14/2017 12:18:49 PM

ਥੂਰਲ— ਹਿਮਾਚਲ ਇਲਾਕੇ ਦੇ ਡੂਹਕ ਬਾਜਾਰ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਨੌਜਵਾਨਾਂ ਵੱਲੋ ਹੰਗਾਮਾ ਕਰਨ ਦੀ ਖ਼ਬਰ ਆਈ। ਮਿਲੀ ਜਾਣਕਾਰੀ 'ਚ ਨਸ਼ੇ 'ਚ ਹੰਗਾਮਾ ਕਰਨ ਵਾਲਿਆਂ ਵਿਚਕਾਰ ਖੂਬ ਲਾਠੀਆਂ-ਡਾਂਗਾ ਚੱਲੀਆਂ, ਜਿਸ 'ਚ ਕਈ ਲੋਕਾਂ ਨੂੰ ਸੱਟਾਂ ਲੱਗੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਵੀਰਵਾਰ ਦੇਰ ਸ਼ਾਮ ਨੂੰ ਡੂਹਕ ਧਨਿਆਰਾ ਦੇ ਕੁਝ ਨੌਜਵਾਨਾਂ ਨੇ ਨਸ਼ੇ 'ਚ ਟੱਲੀ ਹੋ ਕੇ ਕਿਸੇ ਮਾਮੂਲੀ ਗੱਲ 'ਤੇ ਆਪਸੀ ਝਗੜਾ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਗੱਲ ਜਿਆਦਾ ਵਧ ਗਈ। ਖ਼ਬਰ ਮਿਲੀ ਹੈ ਕਿ ਇਸ ਝਗੜੇ 'ਚ ਜਿਆਦਾ ਹੰਗਾਮਾ ਕਰਨ ਵਾਲਿਆਂ ਨੂੰ ਸੱਟਾਂ ਲੱਗੀਆਂ ਅਤੇ ਇਕ-ਦੋ ਦੇ ਸਿਰ ਵੀ ਫਟੇ। ਜਿਸ ਕਰਕੇ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਕਾਨੂੰਨ ਦੀ ਢਿੱਲੀ ਵਿਅਸਥਾ 'ਤੇ ਰੋਸ ਪ੍ਰਗਟ ਕੀਤਾ।