ਸਭ ਤੋਂ ਵਧ ਨਸਬੰਦੀ ਕਰਨ ਵਾਲੇ ਸਰਜਨ ਨੇ ਕਿਹਾ, ਜਲਦ ਬਣਾਇਆ ਜਾਵੇ ਜਨਸੰਖਿਆ ਕੰਟਰੋਲ ਕਾਨੂੰਨ

07/10/2019 4:35:18 PM

ਇੰਦੌਰ— ਪਰਿਵਾਰਕ ਯੋਜਨਾਬੰਦੀ ਦੇ ਕਰੀਬ 3.81 ਲੱਖ ਆਪਰੇਸ਼ਨਾਂ ਦਾ ਕੀਰਤੀਮਾਨ ਕਾਇਮ ਕਰਨ ਵਾਲੇ ਮਸ਼ਹੂਰ ਸਰਜਨ ਡਾ. ਲਲਿਤ ਮੋਹਨ ਪੰਤ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਸਰੋਤਾਂ 'ਤੇ ਭਾਰੀ ਦਬਾਅ ਦੇ ਮੱਦੇਨਜ਼ਰ ਜਨਸੰਖਿਆ ਕੰਟਰੋਲ ਕਾਨੂੰਨ ਜਲਦ ਤੋਂ ਜਲਦ ਬਣਾਇਆ ਜਾਣਾ ਚਾਹੀਦਾ। ਪੰਤ ਨੇ 11 ਜੁਲਾਈ ਨੂੰ ਮਨਾਏ ਜਾਣ ਵਾਲੇ ਵਿਸ਼ਵ ਜਨਸੰਖਿਆ ਦਿਵਸ ਤੋਂ ਪਹਿਲਾਂ ਕਿਹਾ,''ਦੇਸ਼ 'ਚ ਜਨਸੰਖਿਆ ਕੰਟਰੋਲ ਕਾਨੂੰਨ ਸਮੇਂ ਦੀ ਮੰਗ ਹੈ। ਇਹ ਕਾਨੂੰਨ ਜਲਦ ਤੋਂ ਜਲਦ ਬਣਾਇਆ ਜਾਣਾ ਚਾਹੀਦਾ।'' ਪੰਤ ਨੇ ਕਿਹਾ ਕਿ ਸਰਕਾਰੀ ਕੋਸ਼ਿਸ਼ਾਂ ਅਤੇ ਆਮ ਲੋਕਾਂ 'ਚ ਵਧਦੀ ਜਾਗਰੂਕਤਾ ਕਾਰਨ ਦੇਸ਼ ਦੇ ਕਈ ਰਾਜਾਂ 'ਚ ਜਨਸੰਖਿਆ ਸਥਿਰੀਕਰਨ ਵੱਲ ਵਧ ਰਹੀ ਹੈ। ਬਿਹਤਰ ਡਾਕਟਰੀ ਸਹੂਲਤਾਂ ਕਾਰਨ ਨਾਗਰਿਕਾਂ ਦੀ ਜੀਵਨ ਆਸ 'ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ,''ਜਨਸੰਖਿਆ ਦੇ ਬੋਝ ਕਾਰਨ ਦੇਸ਼ ਦੇ ਸਰੋਤਾਂ 'ਤੇ ਭਾਰੀ ਦਬਾਅ ਉਸੇ ਤਰ੍ਹਾਂ ਕਾਇਮ ਹੈ।''

ਮੱਧ ਪ੍ਰਦੇਸ਼ ਸਰਕਾਰ ਦੇ ਸਿਹਤ ਵਿਭਾਗ 'ਚ ਤਾਇਨਾਤ 64 ਸਾਲਾ ਸਰਜਨ ਨੇ ਕਿਹਾ,''ਮੈਂ ਬੀਤੇ 37 ਸਾਲਾਂ ਦੌਰਾਨ ਕਰੀਬ 3.81 ਲੱਖ ਨਸਬੰਦੀ ਆਪਰੇਸ਼ਨ ਕਰ ਚੁਕਿਆ ਹਾਂ। ਮੋਟਾ ਅਨੁਮਾਨ ਲਗਾਇਆ ਜਾਵੇ ਤਾਂ ਇਨ੍ਹਾਂ ਆਪਰੇਸ਼ਨਾਂ ਨਾਲ 10 ਲੱਖ ਤੋਂ ਵਧ ਸੰਭਾਵਿਤ ਜਨਮ ਰੁਕੇ ਹਨ। ਦੁਨੀਆ ਭਰ 'ਚ ਕਿਸੇ ਵੀ ਸਰਜਨ ਨੇ ਇੰਨੇ ਨਸਬੰਦੀ ਆਪਰੇਸ਼ਨ ਨਹੀਂ ਕੀਤੇ ਹਨ।'' ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਨਸਬੰਦੀ ਆਪਰੇਸ਼ਨ 1982 'ਚ ਕੀਤਾ ਸੀ। ਉਹ ਮੱਧ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਬੀਤੇ ਸਾਲਾਂ 'ਚ ਲਗਾਏ ਗਏ ਪਰਿਵਾਰਕ ਯੋਜਨਾਬੰਧੀ ਕੰਪਲੈਕਸਾਂ 'ਚ ਵੀ ਨਸਬੰਦੀ ਆਪਰੇਸ਼ਨ ਕਰ ਚੁਕੇ ਹਨ। ਪੰਤ ਨੇ ਦੱਸਿਆ,''ਮੈਂ ਹੁਣ ਤੱਕ ਜੋ ਕੁੱਲ 3.81 ਲੱਖ ਨਸਬੰਦੀਆਂ ਕੀਤੀਆਂ, ਉਨ੍ਹਾਂ 'ਚੋਂ ਪੁਰਸ਼ਾਂ ਦੇ ਸਿਰਫ 13,500 ਪਰਿਵਾਰਕ ਯੋਜਨਾਬੰਦੀ ਆਪਰੇਸ਼ਨ ਸ਼ਾਮਲ ਹਨ। ਪਰਿਵਾਰਕ ਯੋਜਨਾਬੰਦੀ 'ਚ ਪੁਰਸ਼ਾਂ ਦੀ ਹਿੱਸੇਦਾਰੀ ਵਧਣੀ ਚਾਹੀਦੀ ਹੈ।''

DIsha

This news is Content Editor DIsha