ਵਿਸ਼ੇਸ਼ ਟਰੇਨਾਂ ਦਾ ਪੂਰਾ ਖਰਚ ਚੁੱਕੇਗਾ ਰਾਜ : ਮਮਤਾ

05/16/2020 8:37:03 PM

ਕੋਲਕਾਤਾ (ਯੂ. ਐਨ. ਆਈ.) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਹੋਰ ਸੂਬਿਆਂ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟਰੇਨਾਂ ਦਾ ਪੂਰਾ ਖਰਚ ਚੁੱਕੇਗੀ। ਬੈਨਰਜੀ ਨੇ ਟਵੀਟ ਕਰ ਆਖਿਆ ਕਿ ਮੈਂ ਐਲਾਨ ਕਰ ਰਹੀ ਹਾਂ ਕਿ ਸੂਬਾ ਸਰਕਾਰ ਹੋਰ ਸੂਬਿਆਂ ਵਿਚ ਫਸੇ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਟਰੇਨਾਂ ਦਾ ਪੂਰਾ ਖਰਚ ਚੁੱਕੇਗੀ। ਕਿਸੇ ਵੀ ਪ੍ਰਵਾਸੀ ਮਜ਼ਦੂਰ ਤੋਂ ਕਿਸੇ ਵੀ ਤਰ੍ਹਾਂ ਦਾ ਸ਼ੁਲਕ ਨਹੀਂ ਲਿਆ ਜਾਵੇਗਾ। ਰਾਜ ਸਰਕਾਰ ਨੇ ਰੇਲਵੇ ਬੋਰਡ ਨੂੰ ਵੀ ਇਕ ਚਿੱਠੀ ਭੇਜ ਦਿੱਤੀ ਹੈ।

Khushdeep Jassi

This news is Content Editor Khushdeep Jassi