ਰਾਜ ਦੀਆਂ ਬੇਟੀਆਂ ਨੇ ਦਿੱਤਾ ਬਾਲ ਵਿਆਹ ਖਿਲਾਫ ਅਭਿਆਨ ''ਚ ਸੀ.ਐਮ ਦਾ ਸਾਥ

10/08/2017 1:28:58 PM

ਨਵੀਂ ਦਿੱਲੀ— ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਵੱਲੋਂ ਬਾਲ ਵਿਆਹ ਪ੍ਰਥਾ ਖਿਲਾਫ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੇ ਇਸ ਅਭਿਆਨ ਦਾ ਅਸਰ ਰਾਜ ਦੀਆਂ ਬੇਟੀਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਵੈਸ਼ਾਲੀ 'ਚ ਤਿੰਨ ਨਾਬਾਲਿਗਾਂ ਵੱਲੋਂ ਬਾਲ ਵਿਆਹ ਖਿਲਾਫ ਆਵਾਜ਼ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਲਾਕੇ 'ਚ ਚਰਚਾ ਦ ਵਿਸ਼ੇ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਵੈਸ਼ਾਲੀ ਜ਼ਿਲੇ ਦੇ ਜੱਗਾਨਾਥ ਬਸੰਤਾ ਦੀ ਬੇਟੀ ਗੁੜੀਆ ਨੇ ਆਪਣੇ ਪਰਿਵਾਰਕ ਮੈਬਰਾਂ ਖਿਲਾਫ ਜਾ ਕੇ ਘੱਟ ਉਮਰ 'ਚ ਵਿਆਹ ਨਾ ਕਰਨ ਅਤੇ ਅੱਗੇ ਪੜ੍ਹਨ ਦਾ ਫੈਸਲਾ ਕੀਤਾ ਹੈ। ਗੁੜੀਆ ਦੇ ਇਸ ਸੰਕਲਪ ਦੇ ਸਾਹਮਣੇ ਉਸ ਦਾ ਪਿਤਾ ਅਜੈ ਪਾਸਵਾਨ ਨੂੰ ਝੁੱਕਣਾ ਪਿਆ। 


ਦੂਜਾ ਮਾਮਲਾ ਵੈਸ਼ਾਲੀ ਜ਼ਿਲੇ ਦੇ ਦੇਸਰੀ ਦਾ ਸਾਹਮਣੇ ਆਇਆ, ਜਿੱਥੇ ਮੁੱਖਮੰਤਰੀ ਦੇ ਅਭਿਆਨ ਦਾ ਅਸਰ ਦੇਖਣ ਨੂੰ ਮਿਲਿਆ। ਕੁੜਵਾ ਪਿੰਡ 'ਚ ਦੋ ਨਾਬਾਲਿਗ ਸਕੀ ਭੈਣਾਂ ਨੇ ਬਾਲ ਵਿਆਹ ਖਿਲਾਫ ਆਵਾਜ਼ ਚੁੱਕੀ ਅਤੇ ਇਸ ਫੈਸਲੇ 'ਚ ਸਮਾਜ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। 
ਪਿੰਡ 'ਚ ਰਾਮਬਾਬੂ ਦੀ 13 ਸਾਲਾ ਪੁੱਤਰੀ ਗੰਗਾ ਕੁਮਾਰੀ ਅਤੇ 12 ਸਾਲਾ ਪੁੱਤਰੀ ਸੁਨੀਤਾ ਕੁਮਾਰੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ। ਮਾਮਲੇ ਦੀ ਜਾਣਕਾਰੀ ਪਿੰਡ ਦੇ ਕੁਝ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਦੇ ਬਾਅਦ ਵਿਆਹ ਨੂੰ ਰੁੱਕਵਾ ਦਿੱਤਾ ਗਿਆ।