ਨੇਪਾਲ ਦੇ ਰੋਲਪਾ ਤੇ ਨਵੀਂ ਦਿੱਲੀ ਦਰਮਿਆਨ ਸਿੱਧੀ ਬੱਸ ਸੇਵਾ ਅੱਜ ਤੋਂ ਸ਼ੁਰੂ

10/16/2017 4:48:22 PM

ਕਾਠਮਾਂਡੂ(ਭਾਸ਼ਾ)— ਨੇਪਾਲ ਦੇ ਰੋਲਪਾ ਜਿਲੇ ਅਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦਰਮਿਆਨ ਸਿੱਧੀ ਬੱਸ ਸੇਵਾ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਹ ਬੱਸ ਸੇਵਾ ਹਫ਼ਤੇ ਵਿਚ ਇਕ ਵਾਰ ਉਪਲੱਬਧ ਹੋਵੇਗੀ। ਇਕ ਖਬਰ ਮੁਤਾਬਕ ਦਿੱਲੀ ਜਾਣ ਵਾਲੀ ਬੱਸ ਰੋਲਪਾ ਵਿਚ ਲਿਵਾਂਗ, ਪਿਉਠਾਨ, ਭਾਲੁਵਾਂਗ ਅਤੇ ਨੇਪਾਲਗੰਜ ਤੋਂ ਲੰਘੇਗੀ। 
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਹਰ ਬੁੱਧਵਾਰ ਨੂੰ ਕਾਠਮਾਂਡੂ ਤੋਂ ਕਰੀਬ 280 ਕਿਲੋਮੀਟਰ ਪੱਛਮ ਵਿਚ ਸਥਿਤ ਲਿਵਾਂਗ ਤੋਂ ਰਵਾਨਾ ਹੋਵੇਗੀ ਅਤੇ ਵਾਪਸੀ ਵਿਚ ਬੱਸ ਹਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ। ਖਬਰ ਵਿਚ ਕਿਹਾ ਗਿਆ ਹੈ ਕਿ ਰੋਲਪਾ ਟ੍ਰਾਂਸਪੋਰਟ ਪ੍ਰਾਈਵੇਟ ਲਿਮੀਟਡ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਅਤੇ ਕੰਪਨੀ ਨੇ ਜਿਲੇ ਵਿਚ ਪਹਿਲੀ ਵਾਰ ਬੱਸ ਸੇਵਾ ਲਈ ਆਨਲਾਈਨ ਟਿਕਟ ਦੇਣੀ ਵੀ ਸ਼ੁਰੂ ਕੀਤੀ ਹੈ।