ਗ੍ਰਹਿ ਮੰਤਰਾਲਾ ਨੇ ਕਾਂਸਟੇਬਲ ਦੇ ਅਹੁਦੇ 'ਤੇ ਕੱਢੀਆਂ ਭਰਤੀਆਂ, ਤੁਸੀਂ ਵੀ ਕਰੋ ਅਪਲਾਈ

08/16/2020 12:32:18 PM

ਨਵੀਂ ਦਿੱਲੀ— ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਮਹਿਕਮੇ 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਮੰਤਰਾਲਾ ਨੇ 1522 ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਅਤੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਉਮੀਦਵਾਰ ਐੱਸ. ਐੱਸ. ਬੀ. ਕਾਂਸਟੇਬਲ ਭਰਤੀ 2020 ਲਈ ਅਧਿਕਾਰਤ ਵੈੱਬਸਾਈਟ http://www.ssbrectt.gov.in/ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਐੱਸ. ਐੱਸ. ਬੀ. ਕਾਂਸਟੇਬਲ ਦੀਆਂ ਖਾਲੀ ਅਸਾਮੀਆਂ 'ਚ ਵੱਖ-ਵੱਖ ਅਸਾਮੀਆਂ ਜਿਵੇਂ- ਡਰਾਈਵਰ, ਲੈਬ ਸਹਾਇਕ, ਵੇਟਰ, ਕੁੱਕ, ਗਾਰਡਨਰ, ਪਲੰਬਰ, ਤਰਖਾਣ, ਸਫਾਈ ਕਾਮੇ ਆਦਿ ਲਈ ਸੂਚਿਤ ਕੀਤਾ ਗਿਆ ਹੈ। 

ਅਰਜ਼ੀ ਦੀ ਜਾਣਕਾਰੀ—
ਇਨ੍ਹਾਂ ਭਰਤੀਆਂ ਲਈ ਉਮੀਦਵਾਰਾਂ ਨੂੰ ਆਨਲਾਈਨ ਬੇਨਤੀ ਕਰਨੀ ਹੋਵੇਗੀ। ਆਨਲਾਈਨ ਬੇਨਤੀ ਦੀ ਸ਼ੁਰੂਆਤ 28 ਜੁਲਾਈ 2020 ਤੋਂ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ ਬੇਨਤੀ ਸ਼ੁਰੂ ਹੋਣ ਦੀ ਤਾਰੀਖ਼ ਤੋਂ 30 ਦਿਨਾਂ ਤਕ ਬੇਨਤੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। 

ਜ਼ਰੂਰੀ ਯੋਗਤਾਵਾਂ—
ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਸਿੱਖਿਅਕ ਯੋਗਤਾ ਮੰਗੀ ਗਈ ਹੈ। ਇਸ ਦੀ ਵਿਸਥਾਰਪੂਰਵਕ ਜਾਣਕਾਰੀ ਉਮੀਦਵਾਰ ਨੋਟੀਫ਼ਿਕੇਸ਼ਨ 'ਚ ਦੇਖ ਸਕਦੇ ਹਨ।

ਚੋਣ ਪ੍ਰਕਿਰਿਆ—
ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਇਮਤਿਹਾਨ ਜੋ ਕਿ 100 ਅੰਕਾਂ ਦਾ ਹੋਵੇਗਾ। ਇਸ ਦੇ ਨਾਲ ਹੀ ਫਿਜ਼ੀਕਲ ਸਟੈਂਡਰਡ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ ਹੋਵੇਗਾ। 

ਅਰਜ਼ੀ ਫੀਸ— 
ਜਨਰਲ, ਈ. ਡਬਲਿਊ.ਐੱਸ., ਓ. ਬੀ. ਸੀ. ਵਰਗ ਲਈ 100 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ। ਐੱਸ. ਸੀ, ਐੱਸ. ਟੀ, ਸਾਬਕਾ ਸੈਨਿਕਾਂ ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ। 
 

Tanu

This news is Content Editor Tanu