ਸ਼੍ਰੀਲੰਕਾ ਵਿਸਫੋਟ: ਕਰਨਾਟਕ ਦੇ 5 ਲੋਕਾਂ ਦੀਆਂ ਲਾਸ਼ਾਂ ਪਹੁੰਚੀਆਂ ਘਰ

04/24/2019 5:59:40 PM

ਬੇਂਗਲੁਰੂ-ਸ਼੍ਰੀਲੰਕਾ 'ਚ ਐਤਵਾਰ ਨੂੰ ਈਸਟਰ ਦੇ ਦਿਨ ਹੋਏ ਬੰਬ ਧਮਾਕੇ 'ਚ ਮਾਰੇ ਗਏ ਕਰਨਾਟਕ ਦੇ 5 ਲੋਕਾਂ ਦੀਆਂ ਲਾਸ਼ਾਂ ਗਮਹੀਨ ਮਾਹੌਲ 'ਚ ਕੱਲ ਰਾਤ ਅਤੇ ਬੁੱਧਵਾਰ ਸਵੇਰੇਸਾਰ ਉਨ੍ਹਾਂ ਦੇ ਘਰ ਪਹੁੰਚੀਆਂ, ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਅੱਜ ਸਵੇਰੇਸਾਰ ਇੱਥੇ ਲਿਆਂਦੀਆਂ ਗਈਆਂ ਉਨ੍ਹਾਂ 'ਚ ਕੇ. ਐੱਚ. ਗੋਵਿੰਦਪਾ ਹਨੂੰਮੰਤਿਰਪਾ, ਕੇ. ਐੱਚ. ਐੱਮ. ਲਕਸ਼ਮੀਨਰਾਇਣ, ਮੁਨੀਅੱਪਾ ਰੰਗਪਾ ਅਤੇ ਹਨੂਮੀਆ ਸ਼ਿਵਕੁਮਾਰ ਹਨ। ਇਸ ਤੋਂ ਇਲਾਵਾ ਇੱਕ ਹੋਰ ਮ੍ਰਿਤਕ ਸ਼ੇਟੀਪਾਲਯਾ ਰਾਮਕ੍ਰਿਸ਼ਣਪਾ ਨਾਗਰਾਜ ਦੀ ਲਾਸ਼ ਮੰਗਲਵਾਰ ਦੀ ਰਾਤ ਘਰ ਪਹੁੰਚੀ ਗਈ ਸੀ, ਜਿਸ ਸਮੇਂ ਇਨ੍ਹਾਂ ਲਾਸ਼ਾਂ ਨੂੰ ਇੱਥੇ ਲਿਆਂਦਾ ਗਿਆ ਉਸ ਸਮੇਂ ਕਰਨਾਟਕ ਦੇ ਗ੍ਰਹਿ ਮੰਤਰੀ ਐੱਮ. ਬੀ. ਪਾਟਿਲ ਹਵਾਈ ਅੱਡੇ 'ਤੇ ਮੌਜੂਦ ਸੀ। ਇਸ ਤੋਂ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਅਤੇ ਮੁੱਖ ਮੰਤਰੀ ਐੱਚ. ਡੀ. ਕੁਮਾਰਸੁਆਮੀ ਨੇ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਬੰਬ ਧਮਾਕੇ 'ਚ ਕਰਨਾਟਕ ਦੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਇਨ੍ਹਾਂ 'ਚ ਘੱਟ ਤੋਂ ਘੱਟ 7 ਲੋਕ ਜਦ (ਐੱਸ) ਭਾਵ ਜਨਤਾ ਦਲ (ਸੈਕੂਲਰ) ਦੇ ਵਰਕਰ ਹਨ।

Iqbalkaur

This news is Content Editor Iqbalkaur