ਸ਼੍ਰੀਲੰਕਾਈ ਤਮਿਲ ਸ਼ਰਨਾਰਥੀ ਸਮੇਤ 5 ਵਿਅਕਤੀ ਗ੍ਰਿਫਤਾਰ

03/25/2017 12:01:53 PM

ਰਾਮੇਸ਼ਵਰਮ (ਤਾਮਿਲਨਾਡੂ)— ਸ਼੍ਰੀਲੰਕਾਈ ਤਮਿਲ ਸ਼ਰਨਾਰਥੀ ਸਮੇਤ 5 ਲੋਕਾਂ ਨੂੰ ਜ਼ਿਲੇ ਦੇ ਪਾਮਬਾਨ ਤੱਟ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਇਕ ਮਾਂ-ਬੇਟੀ ਨੂੰ ਵਾਪਸ ਸ਼੍ਰੀਲੰਕਾ ਭੇਜਣ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ''ਤੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਦੀ ਰਾਤ ਦੋਸ਼ੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ 24 ਸਾਲਾ ਮਾਂ ਅਤੇ ਉਸ ਦੀ ਨਾਬਾਲਗ ਬੇਟੀ ਨੂੰ ਇਕ ਕਿਸ਼ਤੀ ''ਤੇ ਸ਼੍ਰੀਲੰਕਾ ਭੇਜ ਕੇ ਵਾਪਸ ਇਕ ਕਾਰ ''ਤੇ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਔਰਤ ਨੇ ਆਪਣੇ ਪਤੀ ਦੇ ਇੱਥੇ ਸ਼੍ਰੀਲੰਕਾ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਲਈ ਲੋਕਾਂ ਨੇ ਉਸ ਨੂੰ ਇਕ ਕਿਸ਼ਤੀ ਰਾਹੀਂ ਸ਼੍ਰੀਲੰਕਾ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਔਰਤ ਦਾ ਇਕ ਸੰਬੰਧੀ ਪੋਲਾਚੀ ਦੇ ਇਕ ਸ਼ਰਨਾਰਥੀ ਕੈਂਪ ''ਚ ਰਹਿੰਦਾ ਹੈ।

 

Disha

This news is News Editor Disha