ਸ਼੍ਰੀਲੰਕਾ ਨੇ ਫਿਰ ਸ਼ੁਰੂ ਕੀਤੀ ਆਗਮਨ ''ਤੇ ਮੁਫਤ ਵੀਜ਼ਾ ਸੇਵਾ, ਭਾਰਤੀਆਂ ਨੂੰ ਹੋਵੇਗਾ ਫਾਇਦਾ

07/24/2019 10:03:00 PM

ਕੋਲੰਬੋ - ਸ਼੍ਰੀਲੰਕਾ ਨੇ ਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਪਟੜੀ 'ਤੇ ਲਿਆਉਣ ਲਈ ਆਗਮਨ 'ਤੇ ਮੁਫਤ ਵੀਜ਼ਾ ਸੇਵਾ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਸੇਵਾ 1 ਅਗਸਤ ਤੋਂ ਪ੍ਰਭਾਵੀ ਹੋਵੇਗੀ। ਇਸ ਵਾਰ ਇਸ ਸੇਵਾ ਦਾ ਲਾਭ ਭਾਰਤ ਅਤੇ ਚੀਨ ਦੇ ਸੈਲਾਨੀਆਂ ਨੂੰ ਵੀ ਮਿਲੇਗਾ।

ਅਪ੍ਰੈਲ 'ਚ ਈਸਟਰ ਦੇ ਦਿਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚੀਨ ਨੇ ਇਸ ਸੇਵਾ ਨੂੰ ਰੋਕ ਦਿੱਤਾ ਸੀ। ਇਸ ਸੇਵਾ ਦਾ ਵਿਸਤਾਰ ਭਾਰਤ ਅਤੇ ਚੀਨ ਦੇ ਸੈਲਾਨੀਆਂ ਤੱਕ ਕੀਤਾ ਗਿਆ ਹੈ। ਪਹਿਲਾਂ ਭਾਰਤ ਅਤੇ ਚੀਨ ਦੇ ਸੈਲਾਨੀਆਂ ਨੂੰ ਇਸ ਸੇਵਾ ਦਾ ਲਾਭ ਨਹੀਂ ਮਿਲਦਾ ਸੀ। ਥਾਈਲੈਂਡ, ਯੂਰਪੀ ਸੰਘ ਦੇ ਮੈਂਬਰ ਦੇਸ਼, ਬ੍ਰਿਟੇਨ, ਅਮਰੀਕਾ, ਜਾਪਾਨ, ਆਸਟਰੇਲੀਆ, ਸਵਿਟਜ਼ਰਲੈਂਡ ਅਤੇ ਕੰਬੋਡੀਆ ਦੇ ਸੈਲਾਨੀਆਂ ਲਈ ਇਹ ਸੇਵਾ ਪਹਿਲਾਂ ਤੋਂ ਉਪਲੱਬਧ ਹੈ।

Khushdeep Jassi

This news is Content Editor Khushdeep Jassi