ਇਸ ਦਰੱਖਤ ''ਚੋਂ ਸਾਰਾ ਦਿਨ ਵਹਿੰਦਾ ਹੈ ਪਾਣੀ, ਲੋਕ ਕਹਿੰਦੇ ਹਨ ਚਮਤਕਾਰ (ਵੀਡੀਓ)

09/03/2019 4:23:41 PM

ਨਵੀਂ ਦਿੱਲੀ/ਡਿਨੋਸਾ— ਦੁਨੀਆ 'ਚ ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਲੋਕ ਅਕਸਰ ਚਮਤਕਾਰ ਦਾ ਨਾਂ ਦੇ ਦਿੰਦੇ ਹਨ। ਪਰ ਉਨ੍ਹਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਕਿ ਇਹ ਇਕ ਕੁਦਰਤੀ ਘਟਨਾ ਹੋ ਸਕਦੀ ਹੈ। ਹੁਣ ਯੂਰਪ ਦੇ ਇਕ ਦਰੱਖਤ ਨੂੰ ਹੀ ਲੈ ਲਓ, ਜਿਸ 'ਚੋਂ ਸਾਰਾ ਦਿਨ ਪਾਣੀ ਵਹਿੰਦਾ ਹੈ।

ਯੂਰਪ ਦੇ ਬਾਲਕਾਨ ਦੇ ਡਿਨੋਸਾ ਇਲਾਕੇ 'ਚ ਸਥਿਤ ਇਹ ਦਰੱਖਤ ਬਹੁਤ ਖਾਸ ਹੈ। ਮੋਂਟੇਨਗ੍ਰੇ ਨਾਂ ਦੇ ਇਸ ਦਰੱਖਤ 'ਚੋਂ ਸਾਰਾ ਦਿਨ ਪਾਣੀ ਵਹਿੰਦਾ ਹੈ। ਇਹ ਇਕ ਦੁਰਲੱਭ ਕੁਦਰਤੀ ਘਟਨਾ ਹੈ, ਜੋ ਹਰ ਸਾਲ ਮੀਂਹ ਤੋਂ ਬਾਅਦ ਹੁੰਦੀ ਹੈ। ਇਸ ਦਰੱਖਤ 'ਚੋਂ ਇਕ ਫਾਉਂਟੇਨ ਵਾਂਗ ਪਾਣੀ ਨਿਕਲਣ ਦੇ ਪਿੱਛੇ ਇਕ ਕਾਰਨ ਹੈ ਕਿ ਜਦੋਂ ਵਰਖਾ ਦੇ ਮੌਸਮ 'ਚ ਜ਼ਮੀਨ ਹੱਦ ਤੋਂ ਜ਼ਿਆਦਾ ਪਾਣੀ ਸੋਖ ਲੈਂਦੀ ਹੈ ਤਾਂ ਉਹ ਇਸ ਦਰੱਖਤ ਦੇ ਰਾਹੀਂ ਬਾਹਰ ਨਿਕਲਦਾ ਹੈ। ਜਿਸ ਜ਼ਮੀਨ 'ਤੇ ਇਹ ਦਰੱਖਤ ਸਥਿਤ ਹੈ ਉਸ ਦੇ ਹੇਠਾਂ ਜ਼ਮੀਨ ਦੇ ਅੰਦਰ ਨਦੀ ਹੈ। ਇਹੀ ਕਾਰਨ ਹੈ ਕਿ ਨਦੀ 'ਚ ਪਾਣੀ ਜ਼ਿਆਦਾ ਹੋਣ ਕਾਰਨ ਦਰੱਖਤ ਦੇ ਵਿਚਾਲਿਓਂ ਪਾਣੀ ਓਵਰਫਲੋਅ ਹੋ ਜਾਂਦਾ ਹੈ।

Baljit Singh

This news is Content Editor Baljit Singh