ਖੇਡ ਮੰਤਰੀ ਕਿਰੇਨ ਰਿਜਿਜੂ ਕੋਰੋਨਾ ਪਾਜ਼ੇਟਿਵ

04/17/2021 11:36:51 PM

ਨਵੀਂ ਦਿੱਲੀ : ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ ਵਿੱਚ ਪਾਜ਼ੇਟਿਵ ਆਏ ਹੈ ਪਰ ਉਹ ਪੂਰੀ ਤਰ੍ਹਾਂ ਫਿਟ ਮਹਿਸੂਸ ਕਰ ਰਹੇ ਹਨ। ਰਿਜਿਜੂ (49 ਸਾਲ) ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਕੋਰੋਨਾ 'ਤੇ PM ਮੋਦੀ ਦੀ ਅਹਿਮ ਬੈਠਕ, ਦਿੱਤਾ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਦਾ ਮੰਤਰ

ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ਕੋਵਿਡ-19 ਦੀ ਜਾਂਚ ਕਰਣ ਤੋਂ ਬਾਅਦ ਅੱਜ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਰਿਜਿਜੂ ਨੇ ਲਿਖਿਆ, ਮੈਂ ਡਾਕਟਰਾਂ ਦੀ ਸਲਾਹ ਲੈ ਰਿਹਾ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਹਾਲ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣੇ ਆਪ 'ਤੇ ਨਜ਼ਰ ਰੱਖਣ, ਆਪਣੇ ਆਪ ਨੂੰ ਵੱਖ ਰੱਖੋ ਅਤੇ ਜਾਂਚ ਕਰਾਓ। ਸਰੀਰਕ ਰੂਪ ਨਾਲ ਮੈਂ ਫਿੱਟ ਮਹਿਸੂਸ ਕਰ ਰਿਹਾ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati