Spicejet ਦੀਆਂ 6 ਉਡਾਣਾਂ ਲਈ ਇਨ੍ਹਾਂ ਮਾਰਗਾਂ ਦਾ ਸਮਾਂ ਸੂਚੀ ਜਾਰੀ

05/23/2020 3:52:20 PM

ਅੰਮ੍ਰਿਤਸਰ/ਨਵੀਂ ਦਿੱਲੀ-ਸਪਾਈਸ ਜੈੱਟ ਨੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ 6 ਘਰੇਲੂ ਉਡਾਣਾ ਦੇ ਆਉਣ-ਜਾਣ ਨੂੰ ਲੈ ਕੇ ਸਮਾਂ ਸੂਚੀ ਜਾਰੀ ਕੀਤੀ ਹੈ। ਇਹ ਹਰ ਰੋਜ਼ ਸਮਾਂ ਸੂਚੀ 25 ਮਈ ਤੋਂ ਲੈ ਕੇ 28 ਅਕਤੂਬਰ ਤੱਕ ਲਈ ਜਾਰੀ ਕੀਤਾ ਗਿਆ ਹੈ। 

ਇਸ ਤੋਂ ਇਲਾਵਾ 1 ਜੂਨ ਤੋਂ ਚੱਲਣ ਵਾਲੀਆਂ 200 ਵਿਸ਼ੇਸ਼ ਟ੍ਰੇਨਾਂ ਲਈ ਰੇਲਵੇ ਨੇ 24 ਘੰਟਿਆਂ ਦੇ ਅੰਦਰ 12.5 ਲੱਖ ਯਾਤਰੀਆਂ ਲਈ 5.7 ਲੱਖ ਟਿਕਟਾਂ ਬੁੱਕ ਕੀਤੀਆਂ ਹਨ। ਸ਼ੁੱਕਰਵਾਰ ਤੋਂ ਪੀ.ਆਰ.ਐੱਸ, ਪੋਸਟ ਆਫਿਸ ਅਤੇ ਆਈ.ਆਰ.ਸੀ.ਟੀ.ਸੀ ਏਜੰਟਾਂ ਦੇ ਰਾਹੀਂ ਬੁਕਿੰਗ ਸ਼ੁਰੂ ਹੋ ਗਈ। ਦਿੱਲੀ ਤੋਂ ਵੱਡੇ ਸ਼ਹਿਰਾਂ ਲਈ ਚੱਲ ਰਹੀ 15 ਜੋੜੀ ਏ.ਸੀ. ਟ੍ਰੇਨਾਂ 'ਚ ਵੀ 30 ਦਿਨ ਪਹਿਲਾਂ ਤੱਕ ਐਡਵਾਂਸ ਬੁਕਿੰਗ ਕਰਵਾਈ ਜਾ ਸਕੇਗੀ।

ਸਪਾਈਸ ਜੈੱਟ ਦੀਆਂ 6 ਉਡਾਣਾਂ ਦਾ ਇਹ ਹੋਵੇਗਾ ਟਾਈਮ-ਟੇਬਲ
 

ਸਮਾਂ   ਕਿੱਥੋ ਤੋਂ ਕਿੱਥੋ ਤੱਕ
ਦੁਪਹਿਰ 1.20 ਵਜੇ ਜੈਪੁਰ ਤੋਂ ਅੰਮ੍ਰਿਤਸਰ 
ਦੁਪਹਿਰ 1.55 ਵਜੇ   ਅੰਮ੍ਰਿਤਸਰ ਤੋਂ ਪਟਨਾ
ਦੁਪਹਿਰ 1.50 ਵਜੇ ਮੁੰਬਈ ਤੋਂ ਅੰਮ੍ਰਿਤਸਰ
ਦੁਪਹਿਰ 2.20 ਵਜੇ ਅੰਮ੍ਰਿਤਸਰ-ਮੁੰਬਈ
ਰਾਤ 8 ਵਜੇ   ਪਟਨਾ- ਅੰਮ੍ਰਿਤਸਰ 
ਰਾਤ 8.30 ਵਜੇ  

ਅੰਮ੍ਰਿਤਸਰ - ਜੈਪੁਰ

 

ਦੱਸਣਯੋਗ ਹੈ ਕਿ ਗਲੋਬਲੀ ਮਹਾਮਾਰੀ ਕੋਰੋਨਾਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਦੇਸ਼ਵਿਆਪੀ ਲਾਕਡਾਊਨ ਦਾ ਚੌਥਾ ਪੜਾਅ ਜਾਰੀ ਹੈ। ਸਥਿਤੀ ਨੂੰ ਦੇਖਦੇ ਹੋਏ ਲਾਕਡਾਊਨ 4 ਦੌਰਾਨ ਸਰਕਾਰ ਨੇ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਹਨ। ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਬਹੁਤ ਸਾਰੇ ਉਦਯੋਗ ਧੰਦਿਆਂ ਨੂੰ ਨਿਯਮਾਂ ਦੇ ਦਾਇਰੇ 'ਚ ਰਹਿੰਦੇ ਹੋਏ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਦੌਰਾਨ 25 ਮਈ ਤੋਂ ਘਰੇਲੂ ਉਡਾਣਾ ਅਤੇ 1 ਜੂਨ ਤੋਂ ਟ੍ਰੇਨ ਯਾਤਰਾ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। 

Iqbalkaur

This news is Content Editor Iqbalkaur