ਉਤਰਾਖੰਡ ''ਚ ਮੌਜੂਦ ਹਨ ਜੀਵ ਜੰਤੂਆਂ ਦੀਆਂ 3748 ਪ੍ਰਜਾਤੀਆਂ: ਰਾਵਤ

12/04/2019 5:21:02 PM

ਦੇਹਰਾਦੂਨ—ਉਤਰਾਖੰਡ 'ਚ ਜੀਵ ਜੰਤੂਆਂ ਦੀ ਕੁੱਲ 3748 ਪ੍ਰਜਾਤੀਆਂ ਮੌਜੂਦ ਹਨ ਅਤੇ ਉਨ੍ਹਾਂ 'ਚੋਂ ਕੋਈ ਵੀ ਖਤਮ ਹੋਣ ਦੀ ਕਗਾਰ 'ਤੇ ਨਹੀਂ ਹੈ। ਅੱਜ ਇੱਥੇ ਸ਼ੁਰੂ ਹੋਏ ਉਤਰਾਂਖੰਡ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਪ੍ਰਸ਼ਨਕਾਲ ਦੌਰਾਨ ਸੂਬੇ ਦੇ ਵਣ ਮੰਤਰੀ ਹਰਕ ਸਿੰਘ ਰਾਵਤ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ੂਲੋਜਿਕਲ ਸਰਵੇਅ ਆਫ ਇੰਡੀਆ ਵੱਲੋਂ ਪ੍ਰਕਾਸ਼ਿਤ ਸਟੇਟ ਫਾਨਾ ਸਿਰੀਜ 'ਚ ਉਤਰਾਖੰਡ 'ਚ ਕੁੱਲ 3748 ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦੇ ਸੰਬੰਧੀ ਜ਼ਿਕਰ ਹੈ।

ਮੰਤਰੀ ਨੇ ਦੱਸਿਆ ਹੈ ਕਿ ਪਰ ਇਨ੍ਹਾਂ 3748 ਜੀਵ ਜੰਤੂਆਂ 'ਚ ਕੋਈ ਵੀ ਖਤਮ ਹੋਣ ਦੀ ਕਗਾਰ 'ਤੇ ਨਹੀਂ ਹੈ ਪਰ ਖਤਰੇ ਵਾਲੇ ਜੀਵ ਜੰਤੂਆਂ ਦੇ ਸਥਾਨਾਂ ਦੇ ਵਿਕਾਸ ਅਤੇ ਸੰਭਾਲ ਲਈ ਸੂਬੇ 'ਚ ਪ੍ਰੋਜੈਕਟ ਟਾਈਗਰ, ਪ੍ਰੋਜੈਕਟ ਐਲੀਫੈਂਟ, ਪ੍ਰੋਜੈਕਟ ਸਨੋ ਲਿਓਪਾਰਡ ਅਤੇ ਜੰਗਲੀ ਜੀਵ ਨਿਵਾਸ ਸਥਾਨਾਂ ਦੇ ਸੰਗਠਿਤ ਵਿਕਾਸ ਅਤੇ ਸੁਰੱਖਿਅਤ ਹਿਮਾਲਿਆ ਆਦਿ ਪ੍ਰੋਜੈਕਟ ਸੰਚਾਲਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਉਤਰਾਂਖੰਡ 'ਚ ਜੀਵ ਜੰਤੂਆਂ ਦੀ ਗਿਣਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ।

ਮੰਤਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਗੰਗਾ ਅਤੇ ਯਮੁਨਾ ਨਦੀਆਂ ਦੇ ਕਿਨਾਰੇ ਰਹਿਣ ਵਾਲੇ ਜੀਵ-ਜੰਤੂਆਂ ਦੀ ਮੌਜੂਦਗੀ ਨੂੰ ਉਨ੍ਹਾਂ ਦੀ ਸ਼ੁੱਧਤਾ ਨਾਲ ਜੋੜਨ ਦਾ ਫੈਸਲਾ ਕੀਤਾ ਹੈ ਅਤੇ ਇਸ 'ਤੇ ਖੋਜ ਕਰਨ ਲਈ ਸੂਬੇ 'ਚ ਇੱਕ ਹਾਈਟੈੱਕ ਰਿਸਰਚ ਲੈਬ ਬਣਾਈ ਜਾ ਰਹੀ ਹੈ।

Iqbalkaur

This news is Content Editor Iqbalkaur