ਇਸ ਵਾਰ ਕੇਦਾਰਨਾਥ ''ਚ ਵਿਸ਼ੇਸ਼ ਪੂਜਾ ਲਈ ਸ਼ਰਧਾਲੂਆਂ ਨੂੰ ਖਰਚਣੇ ਪੈਣਗੇ ਵਾਧੂ ਪੈਸੇ

04/27/2019 6:06:05 PM

ਦੇਹਰਾਦੂਨ— ਕੇਦਾਰਨਾਥ ਧਾਮ ਦੇ ਕਿਵਾੜ 9 ਮਈ ਨੂੰ ਸ਼ਰਧਾਲੂ ਲਈ ਖੋਲ੍ਹੇ ਜਾਣਗੇ। ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ 'ਤੇ ਇਸ ਸਾਲ ਖਰਚ ਦਾ ਬੋਝ ਥੋੜ੍ਹਾ ਵਧ ਜਾਵੇਗਾ। ਕੇਦਾਰਨਾਥ 'ਚ ਵਿਸ਼ੇਸ਼ ਪੂਜਾ ਲਈ ਇਸ ਸਾਲ ਬਦਲਾਅ ਕੀਤਾ ਗਿਆ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਵਾਧੂ ਪੈਸੇ ਖਰਚਣੇ ਪੈਣਗੇ। ਦਰਅਸਲ ਹਰ ਰੋਜ਼ ਸਵੇਰ ਦੇ ਸਮੇਂ 15 ਮਿੰਟ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਇਸ 'ਚ ਕੁਝ ਚੁਨਿੰਦਾ ਲੋਕ ਹੀ ਹਿੱਸਾ ਲੈਣ ਸਕਣਗੇ। ਚਾਰ ਧਾਮ ਦੀ ਯਾਤਰਾ ਦੌਰਾਨ ਕੇਦਾਰਨਾਥ ਮੰਦਰ 'ਚ ਵੱਖ-ਵੱਖ ਤਰ੍ਹਾਂ ਨਾਲ ਪੂਜਾ ਹੁੰਦੀ ਹੈ। ਕੁਝ ਚੁਨਿੰਦਾ ਲੋਕਾਂ ਲਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਦਰਮਿਆਨ 15 ਮਿੰਟ ਦੀ ਪੂਜਾ ਹੁੰਦੀ ਹੈ। ਮੰਦਰ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਪੂਜਾ ਦੇ ਇੱਛੁਕ ਸ਼ਰਧਾਲੂਆਂ ਲਈ ਬੁਕਿੰਗ ਇਕ ਦਿਨ ਪਹਿਲਾਂ ਕੀਤੀ ਜਾਂਦੀ ਹੈ, ਇਸ ਲਈ ਪ੍ਰਤੀ ਪਰਿਵਾਰ ਤੋਂ 5,000 ਰੁਪਏ ਲਏ ਜਾਣਗੇ। ਪੂਜਾ 'ਚ ਸ਼ਾਮਲ ਹੋਣ ਵਾਲੇ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਪ੍ਰਵੇਸ਼ ਦਿੱਤਾ ਜਾਂਦਾ ਹੈ ਅਤੇ ਸਵੇਰੇ ਦੀ ਪੂਜਾ 'ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਂਦੀ ਹੈ। ਪੂਜਾ ਕਰਨ ਲਈ ਸਾਰਿਆਂ ਚੀਜ਼ਾਂ ਮੰਦਰ ਕਮੇਟੀ ਵਲੋਂ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਨੂੰ ਰਾਸ਼ੀ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਪਹਿਲਾਂ ਪੂਜਾ ਕਰਨ ਵਾਲੇ ਹਰੇਕ ਪਰਿਵਾਰ ਦੇ 5 ਮੈਂਬਰਾਂ ਨੂੰ ਅੰਦਰ ਜਾਣ ਦੀ ਆਗਿਆ ਸੀ ਪਰ ਹੁਣ ਸਿਰਫ 3 ਮੈਂਬਰਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਜੇਕਰ ਇਕ ਹੀ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਪੂਜਾ 'ਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੱਖਰੇ ਸਮੂਹ ਦੇ ਰੂਪ ਵਿਚ ਗਿਣਿਆ ਜਾਵੇਗਾ ਅਤੇ ਵੱਖ ਤੋਂ ਭੁਗਤਾਨ ਵੀ ਕਰਨਾ ਹੋਵੇਗਾ। ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਇਲਾਇਚੀ ਅਤੇ ਹੋਰ ਚੀਜ਼ਾਂ ਦੀ ਬਜਾਏ ਇਸ ਵਾਰ ਲੱਡੂ ਵੀ ਪ੍ਰਸਾਦ ਵਿਚ ਸ਼ਾਮਲ ਹੋਵੇਗਾ। ਸਵੈ-ਸਹਾਇਤਾ ਸਮੂਹ ਇਸ ਪ੍ਰਸਾਦ ਨੂੰ ਬਣਾਉਣਗੇ।

Tanu

This news is Content Editor Tanu