ਜੰਮੂ-ਕਸ਼ਮੀਰ ''ਚ ਸੱਚ ਬੋਲਣਾ ਗੁਨਾਹ ਹੋ ਗਿਆ ਹੈ: ਮਹਿਬੂਬਾ ਮੁਫ਼ਤੀ

09/04/2023 3:30:15 PM

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਕਿਹਾ ਕਿ ਧਾਰਾ-370 ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਵਿਚ ਸੱਚ ਬੋਲਣਾ ਗੁਨਾਹ ਹੋ ਗਿਆ ਹੈ। ਸਹੀ ਗੱਲ ਕਹਿਣ 'ਤੇ ਸਜ਼ਾ ਹੋ ਸਕਦੀ ਹੈ।  ਜੰਮੂ-ਕਸ਼ਮੀਰ ਪੁਲਸ ਵਲੋਂ ਬੀ. ਬੀ. ਸੀ. ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੇ ਜਾਣ 'ਤੇ ਮੁਫਤੀ ਦੀ ਇਹ ਪ੍ਰਤੀਕਿਰਿਆ ਆਈ ਹੈ। ਪੁਲਸ ਨੇ ਇਹ ਚਿਤਾਵਨੀ ਬੀ. ਬੀ. ਸੀ. ਨੂੰ 'ਕੋਈ ਵੀ ਖ਼ਬਰ ਤੁਹਾਡੀ ਆਖ਼ਰੀ ਹੋ ਸਕਦੀ ਹੈ: ਕਸ਼ਮੀਰ ਦੇ ਪ੍ਰੈੱਸ 'ਤੇ ਭਾਰਤ ਦੀ ਕਾਰਵਾਈ' ਸਿਰਲੇਖ ਵਾਲੀ ਰਿਪੋਰਟ ਨੂੰ ਲੈ ਕੇ ਦਿੱਤੀ ਹੈ।

ਇਹ ਰਿਪੋਰਟ ਜੰਮੂ-ਕਸ਼ਮੀਰ ਵਿਚ ਧਾਰਾ-370 ਹਟਾਏ ਜਾਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪੱਤਰਕਾਰੀ ਦੀ ਸਥਿਤੀ 'ਤੇ ਹੈ। ਮਹਿਬੂਬਾ ਮੁਫਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ 2019 ਤੋਂ ਜੰਮੂ-ਕਸ਼ਮੀਰ ਵਿਚ ਸੱਚ ਬੋਲਣਾ ਨਾ ਸਿਰਫ ਗੁਨਾਹ ਹੋ ਗਿਆ ਹੈ, ਸਗੋਂ ਸਹੀ ਗੱਲ ਕਹਿਣ 'ਤੇ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਸੀ. ਦੀ ਇਹ ਰਿਪੋਰਟ ਸਿਰਫ਼ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ, ਜੋ ਸੂਬਾ ਜਾਂਚ ਏਜੰਸੀ ਸਣੇ ਹੋਰ ਏਜੰਸੀਆਂ ਲਈ ਵੀ ਇਕ ਸਮੱਸਿਆ ਹੈ।

Tanu

This news is Content Editor Tanu