ਸਪਾ ਨੇਤਾਵਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਨੂੰਹਾਂ ਧੀਆਂ ਵੀ ਭਾਜਪਾ ''ਚ ਸੁਰੱਖਿਅਤ ਹਨ : ਅਨੁਰਾਗ ਠਾਕੁਰ

01/19/2022 6:52:42 PM

ਨਵੀਂ ਦਿੱਲੀ (ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਦੀਆਂ ਧੀਆਂ ਅਤੇ ਨੂੰਹਾਂ ਭਾਜਪਾ 'ਚ ਸੁਰੱਖਿਅਤ ਹਨ। ਅਨੁਰਾਗ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ 'ਚ ਆਏ ਹਨ। ਉਨ੍ਹਾਂ ਦਾ ਪਾਰਟੀ 'ਚ ਸੁਆਗਤ ਹੈ। ਇਸੇ ਕ੍ਰਮ 'ਚ ਅੱਜ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਨੇਤਾ ਮੁਲਾਇਮ ਸਿੰਘ ਯਾਦਵ ਦੀ ਨੂੰਹ ਅਪਰਣਾ ਯਾਦਵ ਵੀ ਭਾਜਪਾ 'ਚ ਆਈ ਹੈ। ਇਨ੍ਹਾਂ ਸਾਰਿਆਂ ਦੇ ਆਉਣ ਨਾਲ ਭਾਜਪਾ ਨੂੰ ਵੀ ਤਾਕਤ ਮਿਲੇਗੀ। 

ਇਹ ਵੀ ਪੜ੍ਹੋ : CM ਚੰਨੀ ਦੇ ਰਿਸ਼ਤੇਦਾਰ ਖ਼ਿਲਾਫ਼ ED ਦੀ ਕਾਰਵਾਈ 'ਤੇ ਸਿਰਸਾ ਨੇ ਕੱਸਿਆ ਤੰਜ, ਕਿਹਾ-ਘਰ ਘਰ ਚੱਲੀ ਗੱਲ...

ਉਨ੍ਹਾਂ ਕਿਹਾ ਕਿ ਪਰ ਆਪਣੇ ਆਪ 'ਚ ਇਕ ਮਿਸਾਲ ਹੈ ਕਿ ਉੱਤਰ ਪ੍ਰਦੇਸ਼ 'ਚ ਬੀਤੇ 5 ਸਾਲਾਂ 'ਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਨੂੰਹ ਬੇਟੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਉਸ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉਨ੍ਹਾਂ ਦੇ ਘਰ ਦੀਆਂ ਨੂੰਹਾਂ ਬੇਟੀਆਂ ਵੀ ਮੰਨਦੀਆਂ ਹਨ। ਭਾਵੇਂ ਸ਼੍ਰੀ ਮੁਲਾਇਮ ਸਿੰਘ ਯਾਦਵ ਦੀ ਨੂੰਹ ਹੋਵੇ ਜਾਂ ਸ਼੍ਰੀ ਸੁਆਮੀ ਪ੍ਰਸਾਦ ਮੋਰੀਆ ਦੀ ਬੇਟੀ, ਦੋਵੇਂ ਹੀ ਭਾਜਪਾ 'ਚ ਸੁਰੱਖਿਅਤ ਹਨ। ਠਾਕੁਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ 25 ਕਰੋੜ ਦੀ ਆਬਾਦੀ 'ਚ ਮਾਂਵਾਂ ਅਤੇ ਭੈਣਾਂ ਇਸ ਗੱਲ ਨੂੰ ਜਾਣਦੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਦੀ ਸਰਕਾਰ 'ਤੇ ਪੂਰਾ ਭਰੋਸਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚੋਣ ਲੜਨ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ ਕਿ ਸਪਾ ਅਤੇ ਉਸ ਦੇ ਗਠਜੋੜ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਉਸ ਦੀ ਜ਼ਮੀਨੀ ਪੱਧਰ 'ਤੇ ਵੀ ਅਤੇ ਉਨ੍ਹਾਂ ਦੀ ਪਾਰਟੀ 'ਚ ਵੀ ਆਲੋਚਨਾ ਹੋ ਰਹੀ ਹੈ। ਸਪਾ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਵੀ ਇਹ ਗੱਲ ਸਮਝ 'ਚ ਆ ਰਹੀ ਹੈ ਕਿ ਅਖਿਲੇਸ਼ ਯਾਦਵ ਅਤੇ ਯੋਗੀ 'ਚ ਕੀ ਫਰਕ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha