ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ

11/25/2023 1:48:37 PM

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਦੋ ਨਾਬਾਲਗ ਭੈਣਾਂ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੇ 4 ਦੋਸ਼ੀਆਂ ਨੂੰ ਸਜ਼ਾ-ਏ-ਮੌਤ ਸੁਣਾਈ ਗਈ ਹੈ। ਵਾਰਦਾਤ 2021 ਨੂੰ ਸੋਨੀਪਤ-ਦਿੱਲੀ ਬਾਰਡਰ ਨਾਲ ਲੱਗਦੇ ਕੁੰਡਲੀ ਵਿਚ ਵਾਪਰੀ। ਚਾਰੋਂ ਦੋਸ਼ੀ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਰਹਿਣ ਵਾਲੇ ਹਨ। ਸਮੂਹਿਕ ਜਬਰ-ਜ਼ਿਨਾਹ ਅਤੇ ਕਤਲ ਦੇ ਦੋਸ਼ੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਸਟ ਟਰੈਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਦੋਸ਼ੀਆਂ 'ਤੇ 30-30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਕੋਰਟ ਨੇ ਇਸ ਵਾਰਦਾਤ ਨੂੰ ਬੇਰਹਿਮੀ ਨਾਲ ਕਤਲ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਹੈਰਾਨ ਕਰਦਾ ਮਾਮਲਾ, 6 ਸਾਲ ਤੱਕ 142 ਨਾਬਾਲਗ ਕੁੜੀਆਂ ਨਾਲ ਯੌਨ ਸ਼ੋਸ਼ਣ ਕਰਦਾ ਰਿਹਾ ਪ੍ਰਿੰਸੀਪਲ

ਜਾਣੋ ਕੀ ਹੈ ਪੂਰਾ ਮਾਮਲਾ

ਦਰਅਸਲ ਮ੍ਰਿਤਕ ਕੁੜੀਆਂ ਦੀ ਮਾਂ ਨੇ 2021 ਵਿਚ ਕੁੰਡਲੀ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀਆਂ 2 ਧੀ ਅਤੇ 3 ਪੁੱਤਾਂ ਨਾਲ ਕੁੰਡਲੀ ਥਾਣਾ ਖੇਤਰ ਦੇ ਪਿੰਡ ਵਿਚ ਕਿਰਾਏ 'ਤੇ ਰਹਿੰਦੀ ਹੈ। 5 ਅਗਸਤ 2021 ਦੀ ਰਾਤ ਜਦੋਂ ਉਹ ਆਪਣੀਆਂ 13 ਅਤੇ 15 ਸਾਲ ਦੀਆਂ ਧੀਆਂ ਨਾਲ ਛੱਤ 'ਤੇ ਬਣੇ ਕਮਰੇ ਵਿਚ ਸੁੱਤੀ ਹੋਈ ਸੀ ਤਾਂ ਰਾਤ ਦੇ ਕਰੀਬ 12 ਵਜੇ ਬਿਹਾਰ ਦੇ ਰਹਿਣ ਵਾਲੇ 4 ਵਿਅਕਤੀ ਉਨ੍ਹਾਂ ਦੇ ਕਮਰੇ ਵਿਚ ਆ ਗਏ। ਜਿਸ ਤੋਂ ਬਾਅਦ ਦੋਸ਼ੀਆਂ ਨੇ ਮਿਲ ਕੇ ਉਸ ਦੇ ਸਾਹਮਣੇ ਹੀ ਦੋਹਾਂ ਧੀਆਂ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ- ਦਿਨ ਚੜ੍ਹਦਿਆਂ ਵਾਪਰਿਆ ਭਿਆਨਕ ਹਾਦਸਾ, ਸਵਿਫਟ ਕਾਰ 'ਚ ਜ਼ਿੰਦਾ ਸੜ ਗਏ ਦੋ ਲੋਕ

ਦੋਸ਼ੀਆਂ ਨੇ ਕੁੜੀਆਂ ਨੂੰ ਪਿਲਾ ਦਿੱਤਾ ਸੀ ਕੀਟਨਾਸ਼ਕ

ਜਦੋਂ ਦੋਹਾਂ ਧੀਆਂ ਨੇ ਦੋਸ਼ੀਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕਮਰੇ ਵਿਚ ਰੱਖਿਆ ਕੀਟਨਾਸ਼ਕ ਉਨ੍ਹਾਂ ਨੂੰ ਪਿਲਾ ਦਿੱਤਾ। ਜਿਸ ਦੀ ਵਜ੍ਹਾ ਤੋਂ ਦੋਹਾਂ ਕੁੜੀਆਂ ਦੀ ਹਾਲਤ ਵਿਗੜਦੀ ਚੱਲੀ ਗਈ। ਦੋਸ਼ੀਆਂ ਨੇ ਔਰਤ ਦੀ ਮਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਕਿਸੇ ਨੂੰ ਕੁਝ ਵੀ ਦੱਸੇਗੀ ਤਾਂ ਉਸ ਦੇ ਪੁੱਤਾਂ ਨੂੰ ਮਾਰ ਦੇਣਗੇ। ਪੁੱਤਾਂ ਨੂੰ ਮਾਰਨ ਦੇ ਡਰ ਕਾਰਨ ਉਹ ਚੁੱਪ ਰਹੀ ਪਰ ਕੀਟਨਾਸ਼ਕ ਪਿਲਾਏ ਜਾਣ ਦੀ ਵਜ੍ਹਾ ਕਰ ਕੇ ਉਸ ਦੀਆਂ ਦੋਹਾਂ ਧੀਆਂ ਦੀ ਮੌਤ ਹੋ ਗਈ। 8 ਅਕਤੂਬਰ 2021 ਨੂੰ ਇਹ ਮਾਮਲਾ ਕੋਰਟ ਪਹੁੰਚਿਆ ਸੀ, ਜਿਸ ਨੂੰ ਲੈ ਕੇ ਹੁਣ ਸਜ਼ਾ ਦਾ ਐਲਾਨ ਹੋਇਆ ਹੈ। 

ਇਹ ਵੀ ਪੜ੍ਹੋ-  ਹੈਵਾਨੀਅਤ ਦੀਆਂ ਹੱਦਾਂ ਪਾਰ; 350 ਰੁਪਏ ਲਈ ਨਾਬਾਲਗ ਦਾ ਕਤਲ, ਚਾਕੂ ਨਾਲ ਕੀਤੇ 50 ਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu