ਮੰਤਰੀਆਂ ਦੇ ਅਸਤੀਫੇ ਲਏ ਬਿਨਾਂ ਨਹੀਂ ਚਲ ਸਕਦੀ ਸੰਸਦ : ਸੋਨੀਆ ਗਾਂਧੀ

08/03/2015 2:22:03 PM


ਨਵੀਂ ਦਿੱਲੀ- ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਲਲਿਤ ਮੋਦੀ ਮਾਮਲਾ ਅਤੇ ਵਿਆਪਮ ਘਪਲੇ ਨਾਲ ਜੁੜੇ ਮੰਤਰੀਆਂ ਦੇ ਅਸਤੀਫੇ ਦੇ ਬਿਨਾਂ ਸੰਸਦ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚਲ ਸਕਦਾ। ਸੋਨੀਆ ਗਾਂਧੀ ਨੇ ਇੱਥੇ ਸੰਸਦ ਭਵਨ ''ਚ ਪਾਰਟੀ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵਿਰੁੱਧ ਅਜਿਹੇ ਉੱਚਿਤ ਸਬੂਤ ਹਨ, ਜਿਨਾਂ ਦੇ ਆਧਾਰ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਤੋਂ ਅਸਤੀਫੇ ਲੈਣੇ ਚਾਹੀਦੇ ਹਨ। 
ਕਾਂਗਰਸ ਦਾ ਸਪੱਸ਼ਟ ਮੰਨਣਾ ਹੈ ਕਿ ਜਦੋਂ ਤਕ ਦੋਸ਼ੀ ਮੰਤਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤਕ ਸੰਸਦ ਵਿਚ ਕੋਈ ਵੀ ਕੰਮ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਸੰਸਦ ਵਿਚ ਬਹੁਮਤ ਦਾ ਮਤਲਬ ਮਨਮਾਨੀ ਕਰਨ ਦਾ ਲਾਇਸੈਂਸ ਨਹੀਂ ਹੈ। ਸਰਕਾਰ ਸੰਸਦੀ ਪਰੰਪਰਾ ਦੀ ਪਰਵਾਹ ਕੀਤੇ ਬਿਨਾਂ ਆਰਡੀਨੈਂਸ ਲਿਆ ਕੇ ਕੰਮ ਚਲਾ ਰਹੀ ਹੈ। ਬਿੱਲਾਂ ਨੂੰ ਸਥਾਈ ਕਮੇਟੀਆਂ ਨੂੰ ਨਹੀਂ ਭੇਜਿਆ ਜਾ ਰਿਹਾ ਹੈ।

Tanu

This news is News Editor Tanu