ਰਾਜਸਥਾਨ 'ਚ ਬੱਚਿਆਂ ਦੀ ਮੌਤ 'ਤੇ ਸੋਨੀਆ ਗਾਂਧੀ ਨੇ ਜਤਾਈ ਚਿੰਤਾ, ਬੁਲਾਈ ਬੈਠਕ

01/04/2020 3:24:15 PM

ਨਵੀਂ ਦਿੱਲੀ—ਰਾਜਸਥਾਨ ਦੇ ਕੋਟਾ 'ਚ ਮਾਸੂਮਾ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਟਾ ਦੇ ਜੇ.ਕੇ.ਲੋਨ ਹਸਪਤਾਲ 'ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਤੱਕ ਪਹੁੰਚ ਗਿਆ ਹੈ। ਰਾਜਸਥਾਨ 'ਚ ਕਾਂਗਰਸ ਦੀ ਗਹਿਲੋਤ ਸਰਕਾਰ ਦੇ ਸੂਬੇ 'ਚ ਬੱਚਿਆਂ ਦੀ ਮੌਤ ਦੇ ਵੱਧਦੇ ਅੰਕੜੇ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਚਿੰਤਾ 'ਚ ਹੈ ਅਤੇ ਉਨ੍ਹਾਂ ਨੇ ਇਸ ਮੁੱਦੇ 'ਤੇ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ ਦੇ ਪਾਰਟੀ ਮੁਖੀ ਅਵਿਨਾਸ਼ ਪਾਂਡੇ ਰਾਹੀਂ ਗਹਿਲੋਤ ਸਰਕਾਰ ਦੀ ਰਿਪੋਰਟ ਮੰਗੀ ਹੈ।

ਸੋਨੀਆ ਗਾਂਧੀ ਦੇ ਆਦੇਸ਼ 'ਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਕੋਟਾ 'ਚ ਹਸਪਤਾਲ ਦਾ ਦੌਰਾ ਕਰਨ ਦਾ ਆਦੇਸ਼ ਦਿੱਤਾ ਸੀ। ਸੋਨੀਆ ਗਾਂਧੀ ਦੇ ਆਦੇਸ਼ 'ਤੇ ਸਚਿਨ ਪਾਇਲਟ ਨੇ ਕੋਟਾ ਦਾ ਦੌਰਾ ਕੀਤਾ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਕੋਟਾ ਮਾਮਲੇ 'ਤੇ ਰਾਜਨੀਤਿਕ ਪਾਰਟੀਆਂ ਦਾ ਘੇਰਾਬੰਦੀ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਹੈ ਅਤੇ ਰਿਪੋਰਟ ਮੰਗੀ ਹੈ।

Iqbalkaur

This news is Content Editor Iqbalkaur