ਸੋਨੀਆ ਗਾਂਧੀ ਪੁੱਛ-ਗਿੱਛ ਲਈ ਤੀਜੀ ਵਾਰ ED ਦੇ ਸਾਹਮਣੇ ਹੋਈ ਪੇਸ਼

07/27/2022 12:13:07 PM

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ-ਗਿੱਛ ਲਈ ਤੀਜੀ ਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਪੇਸ਼ ਹੋਈ। ਉਹ ਆਪਣੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਸਵੇਰੇ 11 ਵਜੇ ਦੇ ਕਰੀਬ ਮੱਧ ਦਿੱਲੀ ’ਚ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੀ।

ਦੱਸ ਦੇਈਏ ਕਿ ਸੋਨੀਆ ਗਾਂਧੀ ਤੋਂ ਹੁਣ ਤੱਕ ਏਜੰਸੀ ਵਲੋਂ 8 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛ-ਗਿੱਛ ਕੀਤਾ ਜਾ ਚੁੱਕੀ ਹੈ, ਜਿਸ ’ਚ ਉਨ੍ਹਾਂ ਤੋਂ 65 ਤੋਂ 70 ਸਵਾਲ ਪੁੱਛੇ ਗਏ। ਏਜੰਸੀ ਵਲੋਂ 30-40 ਹੋਰ ਸਵਾਲ ਪੁੱਛੇ ਜਾਣ ਨਾਲ ਹੀ ਬੁੱਧਵਾਰ ਨੂੰ ਪੁੱਛ-ਗਿੱਛ ਖਤਮ ਹੋਣ ਦੀ ਸੰਭਾਵਨਾ ਹੈ। ਇਹ ਪੁੱਛ-ਗਿੱਛ ਅਖ਼ਬਾਰ ‘ਨੈਸ਼ਨਲ ਹੈਰਾਲਡ’ ਅਤੇ ‘ਯੰਗ ਇੰਡੀਆ ਪ੍ਰਾਈਵੇਟ ਲਿਮਟਿਡ’ ਕੰਪਨੀ ’ਚ ਕਥਿਤ ਤੌਰ ’ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਨਾਲ ਜੁੜੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਪੁੱਛ-ਗਿੱਛ ਦੇ ਸੈਸ਼ਨ ਕੀਤੇ ਜਾ ਰਹੇ ਹਨ। ਇਸ ਨੂੰ ਆਡੀਓ-ਵੀਡੀਓ ਜ਼ਰੀਏ ਰਿਕਾਰਡ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਆਪਣੇ ਚੋਟੀ ਦੀ ਅਗਵਾਈ ਖ਼ਿਲਾਫ ਏਜੰਸੀ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਇਸ ਨੂੰ ‘ਸਿਆਸੀ ਬਦਲਾਖੋਰੀ’ ਅਤੇ ‘ਜ਼ੁਲਮ’ ਕਿਹਾ ਗਿਆ ਹੈ।

Tanu

This news is Content Editor Tanu