ਆਫ ਦਿ ਰਿਕਾਰਡ : ਨਵੇਂ ਸੰਸਦ ਭਵਨ ’ਚ ਸੋਨੀਆ ਗਾਂਧੀ ਲਈ ਕੁਝ ਅਸਹਿਜ ਪਲ

09/20/2023 1:28:08 PM

ਨਵੀਂ ਦਿੱਲੀ- ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਸੈਂਟਰਲ ਹਾਲ ਦੀ ਅਗਲੀ ਕਤਾਰ ਵਿੱਚ ਬੈਠੀ ਸੀ। ਉਸ ਸਮੇ ਪੁਰਾਣਾ ਪਾਰਲੀਮੈਂਟ ਹਾਊਸ ਆਪਣਾ ਆਖ਼ਰੀ ਸਮਾਗਮ ਵੇਖ ਰਿਹਾ ਸੀ। ਸੰਸਦ ਦੇ ਦੋਹਾਂ ਹਾਊਸਾਂ ਦਾ ਕੰਮ ਦੁਪਹਿਰ ਤੋਂ ਬਾਅਦ ਨਵੀਂ ਇਮਾਰਤ ਵਿਚ ਸ਼ੁਰੂ ਹੋਣਾ ਸੀ। ਸਮਾਗਮ ਸੈਂਟਰਲ ਹਾਲ ਵਿੱਚ ਹੋ ਰਿਹਾ ਸੀ। ਅੰਗ੍ਰੇਜ਼ਾਂ ਵਲੋਂ 1927 ਵਿੱਚ ਬਣਾਈ ਗਈ ਪੁਰਾਣੀ ਇਮਾਰਤ ਨੂੰ ਪੀ.ਐਮ. ਦੇ ਪ੍ਰਸਤਾਵ ਅਨੁਸਾਰ ‘ਸੰਵਿਧਾਨ ਸਭਾ’ ਬਣਾਇਆ ਜਾ ਰਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਭਾਰਤ ਨੂੰ ਨਵਾਂ ਸੰਸਦ ਭਵਨ ਮਿਲਿਆ ਹੈ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਪੀ.ਐੱਮ. ਮੋਦੀ ਨੇ ਸੰਸਦ ਦੀ ਨਵੀਂ ਇਮਾਰਤ ਬਣਾ ਕੇ ਇਤਿਹਾਸ ਰਚ ਦਿੱਤਾ ਪਰ ਸੋਨੀਆ ਗਾਂਧੀ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਬਕਾ ਕਾਂਗਰਸੀ ਅਤੇ ਗਾਂਧੀ ਪਰਿਵਾਰ ਦੇ ਸਾਬਕਾ ਵਫਾਦਾਰ ਜਿਓਤਿਰਦਿਤਿਆ ਸਿੰਧੀਆ ਨੂੰ ਉਨ੍ਹਾਂ ਦੇ ਨਾਲ ਵਾਲੀ ਸੀਟ ਦਿੱਤੀ ਗਈ ਹੈ। ਤਿੰਨ ਸਾਲ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦੇ ਪਤਨ ਪਿੱਛੇ ਸਿੰਧੀਆ ਦਾ ਹੱਥ ਸੀ। ਉਦੋਂ ਉਨ੍ਹਾਂ ਦੋ ਦਰਜਨ ਦੇ ਕਰੀਬ ਵਿਧਾਇਕਾਂ ਸਮੇਤ ਕਾਂਗਰਸ ਛੱਡ ਦਿੱਤੀ ਸੀ। ਕਿਉਂਕਿ ਸਿੰਧੀਆ ਉਨ੍ਹਾਂ ਦੇ ਸੱਜੇ ਪਾਸੇ ਬੈਠੇ ਸਨ, ਇਸ ਲਈ ਸੋਨੀਆ ਗਾਂਧੀ ਨੂੰ ਦੋ ਘੰਟੇ ਤੱਕ ਚੱਲੇ ਇਸ ਸਮਾਗਮ ਦੌਰਾਨ ਸਿਰਫ਼ ਸਿੱਧਾ ਜਾਂ ਖੱਬੇ ਪਾਸੇ ਵੇਖਣ ਲਈ ਮਜਬੂਰ ਹੋਣਾਂ ਪਿਆ। ਇਸ ਕਾਰਨ ਉਹ ਬੇਚੈਨ ਹੋ ਗਈ। ਇਸ ਦੌਰਾਨ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ, ਮਲਿਕਾਰਜੁਨ ਖੜਗੇ ਅਤੇ ਅਧੀਰ ਰੰਜਨ ਚੌਧਰੀ ਨੇ ਵੀ ਸੰਬੋਧਨ ਕੀਤਾ। ਸੋਨੀਆ ਗਾਂਧੀ ਨੇ ਇੱਕ ਵਾਰ ਵੀ ਆਪਣੀ ਮੇਜ਼ ਨਹੀਂ ਥਪਥਪਾਈ। ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਦੀ ਦਰਾਣੀ ਮੇਨਕਾ ਗਾਂਧੀ ਨੂੰ ਸਮਾਗਮ ਦੇ ਸ਼ੁਰੂ ਵਿੱਚ ਇਸ ਆਧਾਰ ’ਤੇ ਬੋਲਣ ਲਈ ਸਦਿਆ ਗਿਆ ਕਿ ਉਹ 8ਵੀਂ ਵਾਰ ਲੋਕ ਸਭਾ ਦੀ ਮੈਂਬਰ ਹੈ ਅਤੇ ਸਭ ਤੋਂ ਸੀਨੀਅਰ ਸੰਸਦ ਮੈਂਬਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha