ਸੋਸ਼ਲ ਮੀਡੀਆ ! ਹੈਲੋ ...ਕਸ਼ਮੀਰ ''ਚ ਪਲਾਟ ਚਾਹੀਦਾ ਤਾਂ ਦੱਸੋ!

08/06/2019 4:51:25 PM

ਨਵੀਂ ਦਿੱਲੀ : ਸਾਉਣ ਦੇ ਤੀਸਰੇ ਸੋਮਵਾਰ ਅਤੇ ਨਾਗਪੰਚਮੀ ਦੇ ਦਿਨ ਸਵੇਰੇ ਖਬਰ ਆਈ ਕਿ 11 ਵਜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ 'ਚ ਬਿਆਨ ਦੇਣਗੇ। ਜੀ. ਐੱਸ. ਟੀ., ਨੋਟਬੰਦੀ, ਸਰਜੀਕਲ ਸਟ੍ਰਾਈਕ ਵਰਗੇ ਫੈਸਲਿਆਂ ਦੇ ਗਵਾਹ ਦੇਸ਼ਵਾਸੀ ਨਜ਼ਰਾਂ ਟਿਕਾ ਕੇ ਟੀ. ਵੀ. ਸਾਹਮਣੇ ਬੈਠ ਗਏ। ਇਹ ਬੇਚੈਨੀ ਵੀ ਕਹਿੰਦੀ ਹੈ-'ਇੰਨਾ ਸਸਪੈਂਸ ਤਾਂ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ ਸੀ, ਜਿੰਨਾ ਕਸ਼ਮੀਰ 'ਚ ਕੁਝ ਵੱਡਾ ਹੋਣ ਵਾਲੇ ਬਵਾਲ 'ਚ ਹੈ।' ਜਿਵੇਂ ਹੀ ਸੰਸਦ 'ਚ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਈ ਜਾ ਰਹੀ ਹੈ ਤਾਂ ਸਮੁੱਚੇ ਦੇਸ਼ 'ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ 'ਤੇ ਕਸ਼ਮੀਰ 'ਚ ਸਹੁਰੇ ਪਰਿਵਾਰ, ਲਾਹੌਰ 'ਚ ਪਲਾਟ ਤਕ ਦੇ ਮੀਮਜ਼ ਕਰੋੜਾਂ ਲੋਕਾਂ ਦਰਮਿਆਨ ਪੂਰਾ ਦਿਨ ਖੂਬ ਚੱਲੇ। ਸ਼ੁਰੂਆਤ ਹੋਈ ਕਿ ਸਾਉਣ ਦਾ ਪਹਿਲਾ ਸੋਮਵਾਰ-ਚੰਦਰਯਾਨ-2, ਦੂਸਰਾ ਸੋਮਵਾਰ-3 ਤਲਾਕ, ਤੀਸਰਾ ਸੋਮਵਾਰ-35 ਏ-370 ਅਤੇ ਚੌਥਾ ਸੋਮਵਾਰ...ਨਹੀ ਪਤਾ ਕੀ ਹੋ ਜਾਵੇ, ਲਗ ਰਿਹਾ ਹੈ ਕਿ ਮਹਾਦੇਵ ਤਾਂਡਵ ਦੇ ਮੁਦਰਾ 'ਚ ਹਨ, ਹਰ-ਹਰ ਮਹਾਦੇਵ। ਫੈਸਲੇ ਦੀ ਜਾਣਕਾਰੀ ਜਿਵੇਂ ਹੀ ਆਈ ਤਾਂ ਮੀਮ ਆਇਆ-'ਕਾਨਫੀਡੈਂਸ ਦੀ ਵੀ ਹੱਦ ਹੁੰਦੀ ਹੈ, ਹੁਣੇ-ਹੁਣੇ ਇਕ ਪ੍ਰਾਪਰਟੀ ਡੀਲਰ ਦਾ ਫੋਨ ਆਇਆ, ਕਹਿ ਰਿਹਾ ਸੀ ਕਿ ਕਸ਼ਮੀਰ 'ਚ ਪਲਾਟ ਚਾਹੀਦਾ ਹੈ ਤਾਂ ਦੱਸਣਾ।' ਕੁਮਾਰ ਵਿਸ਼ਵਾਸ ਨੇ ਕਿਹਾ, ਭਾਰਤ ਮਾਤਾ ਦੇ ਮੱਥੇ ਦੀ ਪੁਰਾਣੀ ਪੀੜ ਠੀਕ ਕਰਨ ਲਈ ਸਰਕਾਰ ਦਾ ਧੰਨਵਾਦ! ਹਰ ਨਾਗਰਿਕ ਨੂੰ ਅਪੀਲ ਹੈ ਕਿ ਦਹਾਕਿਆਂ ਤੋਂ ਲੰਬਿਤ ਇਸ ਚੀਰ-ਫਾੜ ਦੌਰਾਨ ਦੇਸ਼ ਦੇ ਨਾਲ ਰਹਿਣ! ਇਹ ਇਤਿਹਾਸਕ ਪਲ ਹੈ? ਦਰਦ ਕਿਥੋਂ ਤਕ ਸਹਿਆ ਜਾਵੇ, ਜੰਗ ਕਿੱਥੋਂ ਤਕ ਟਾਲੀ ਜਾਵੇ, ਤੂੰ ਵੀ ਹੈ ਰਾਣਾ ਦਾ ਵੰਸ਼ਜ਼, ਸੁੱਟ ਜਿੱਥੋਂ ਤਕ ਨੇਜਾ ਜਾਵੇ।

-ਪੇਸ਼ਕਾਰੀ ਛ: ਅਨਿਲ ਸਾਗਰ

Anuradha

This news is Content Editor Anuradha