... ਤਾਂ ਪੀ.ਐੱਮ. ਮੋਦੀ ਨੂੰ ਵੀ ਸੀ ਸੱਤਾ ਜਾਣ ਦਾ ਡਰ, ਕਾਰ ''ਤੇ ਗਏ ਅਮਰਕੰਟਕ (ਤਸਵੀਰਾਂ)

05/16/2017 10:36:54 AM

ਭੋਪਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਨਰਮਦਾ ਸੰਭਾਲ ਲਈ ਸੋਮਵਾਰ ਨੂੰ ਜਾਰੀ ਕੀਤੇ ਗਏ ਰੋਡਮੈਪ ਨੂੰ ਭਵਿੱਖ ਦੇ ਵਿਜਨ ਲਈ ''ਪਰਫੈਕਟ ਡਾਕਿਊਮੈਂਟ'' ਦੱਸਿਆ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਨੂੰ ਦੇਸ਼ ਦੇ ਹੋਰ ਰਾਜਾਂ ਨੂੰ ਵੀ ਸਾਂਝਾ ਕਰਨ ਤਾਂ ਕਿ ਉਹ ਵੀ ਆਪਣੇ-ਆਪਣੇ ਰਾਜਾਂ ''ਚ ਨਦੀਆਂ ਦੀ ਸੰਭਾਲ ਲਈ ਅਜਿਹੀ ਹੀ ਪਹਿਲ ਸ਼ੁਰੂ ਕਰ ਸਕਣ। ਉੱਥੇ ਹੀ ਮਰਕੰਟਕ ''ਚ ਮੋਦੀ ਦੇ ਆਉਣ ਤੋਂ ਪਹਿਲਾਂ ਅਟਕਲਾਂ ਸਨ ਕਿ ਉਹ ਕਿਵੇਂ ਇੱਥੇ ਪੁੱਜਣਗੇ। ਮੀਡੀਆ ਰਿਪੋਰਟਸ ਅਨੁਸਾਰ 8 ਕਿਲੋਮੀਟਰ ਦੂਰ ਇਕ ਪਿੰਡ ''ਚ ਉਨ੍ਹਾਂ ਦਾ ਹੈਲੀਕਾਪਟਰ ਉਤਾਰਿਆ ਗਿਆ। ਪ੍ਰਧਾਨ ਮੰਤਰੀ ਮੋਦੀ ਉੱਥੋਂ ਕਾਰ ਰਾਹੀਂ ਅਮਰਕੰਟਕ ਪੁੱਜੇ। ਮਾਨਤਾ ਹੈ ਕਿ ਕੋਈ ਵੱਡੀ ਸ਼ਖਸੀਅਤ ਹਵਾਈ ਮਾਰਗ ਤੋਂ ਅਮਰਕੰਟਕ ਪੁੱਜੀ ਹੈ ਤਾਂ ਉਸ ਦੇ ਬੁਰੇ ਦਿਨ ਸ਼ੁਰੂ ਹੋ ਜਾਂਦੇ ਹਨ। ਮਾਨਤਾ ਹੈ ਕਿ ਜਿਸ ਰਾਜਨੇਤਾ ਨੇ ਵੀ ਨਰਮਦਾ ਨਦੀ ਨੂੰ ਲੰਘਿਆ ਹੈ, ਉਸ ਨੂੰ ਆਪਣੀ ਸੱਤਾ ਗਵਾਉਣੀ ਪਈ ਹੈ।
ਭਾਰਤੀ ਰਾਜਨੀਤੀ ਦੇ ਇਤਿਹਾਸ ''ਤੇ ਨਜ਼ਰ ਪਾਈਏ ਤਾਂ ਸੱਤਾ ਗਵਾਉਣ ਵਾਲਿਆਂ ''ਚ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ, ਮੋਤੀਲਾਲ ਵੋਰਾ, ਉਮਾ ਭਾਰਤੀ, ਸੁੰਦਰਲਾਲ ਪਟਵਾ, ਸ਼ਯਾਮਾਚਰਨ ਸ਼ੁਕਲ, ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲ, ਸਾਬਕਾ ਰਾਸ਼ਟਰਪਤੀ ਭੈਰੋਂਸਿੰਘ ਸ਼ੇਖਾਵਤ ਨੇ ਨਰਮਦਾ ਨਦੀ ਨੂੰ ਲੰਘਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਰਸੀ ਗਵਾਉਣੀ ਪਈ ਸੀ। ਉੱਥੇ ਹੀ ਅਮਰਕੰਟਕ ਬਾਰੇ ਮਾਨਤਾ ਹੈ ਕਿ ਨਰਮਾ ਦੇ ਉਦਮ ਸਥਾਨ ਦੇ 8 ਕਿਲੋਮੀਟਰ ਦੇ ਦਾਇਰੇ ''ਚ ਜੋ ਵੀ ਹੈਲੀਕਾਪਟਰ ''ਤੇ ਆਇਆ, ਉਸ ਨੇ ਸੱਤਾ ਗਵਾਈ। ਇਲਾਕੇ ''ਚ ਚਰਚਾ ਹੈ ਕਿ ਇਸੇ ਮਾਨਤਾ ਕਾਰਨ ਪ੍ਰਧਾਨ ਮੰਤਰੀ ਮੋਦੀ ਲਈ ਡਿੰਡੋਰੀ ਜ਼ਿਲੇ ''ਚ ਅਮਰਕੰਟਕ ਤੋਂ 8 ਕਿਲੋਮੀਟਰ ਦੀ ਦੂਰੀ ''ਤੇ ਹੇਲੀਪੇਡ ਬਣਾਇਆ ਗਿਆ ਹੈ, ਬਾਕੀ ਦੀ ਯਾਤਰਾ ਉਨ੍ਹਾਂ ਨੇ ਕਾਰ ''ਤੇ ਕੀਤੀ।

Disha

This news is News Editor Disha