ਮਿਡ-ਡੇ-ਮੀਲ 'ਚੋਂ ਮਿਲਿਆ ਸੱਪ, ਜ਼ਹਿਰੀਲਾ ਭੋਜਨ ਖਾਣ ਨਾਲ 16 ਬੱਚੇ ਹੋਏ ਬੀਮਾਰ

01/10/2023 12:04:16 PM

ਬੀਰਭੂਮ- ਪੱਛਮੀ ਬੰਗਾਲ ਵਿਚ ਮਿਡ-ਡੇ-ਮੀਲ ਭੋਜਨ ਖਾ ਕੇ ਇਕ ਪ੍ਰਾਇਮਰੀ ਸਕੂਲ ਵਿਚ 16 ਬੱਚੇ ਬੀਮਾਰ ਪੈ ਗਏ ਹਨ। ਇਹ ਘਟਨਾ ਬੀਰਭੂਮ ਜ਼ਿਲ੍ਹੇ ਦੇ ਮਯੂਰੇਸ਼ਵਰ ਇਲਾਕੇ ਦੀ ਹੈ। ਬਾਲਟੀ ਵਿਚ ਮਰਿਆ ਹੋਇਆ ਸੱਪ ਮਿਲਿਆ ਹੈ, ਜਿਸ ਤੋਂ ਮੰਨਿਆ ਜਾਂਦਾ ਹੈ ਕਿ ਖਾਣਾ ਜ਼ਹਿਰੀਲਾ ਹੋ ਗਿਆ ਸੀ। ਬੱਚਿਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਇਹ ਵੀ ਪੜ੍ਹੋ-  ਗੁਟਖੇ ਦੇ ਪੈਕਟਾਂ 'ਚੋਂ ਮਿਲੇ 40 ਹਜ਼ਾਰ US ਡਾਲਰ, ਹੱਕੇ-ਬੱਕੇ ਰਹਿ ਗਏ ਕਸਟਮ ਅਧਿਕਾਰੀ

ਸੂਤਰਾਂ ਮੁਤਾਬਕ ਬੀਰਭੂਮ ਜ਼ਿਲ੍ਹੇ ਦੇ ਮਯੂਰੇਸ਼ਵਰ ਇਲਾਕੇ ਦੇ ਮੰਡਲਪੁਰ ਪ੍ਰਾਇਮਰੀ ਸਕੂਲ ਵਿਚ ਸੋਮਵਾਰ ਨੂੰ ਮਿਡ-ਡੇ-ਮੀਲ ਦੌਰਾਨ ਸੱਪ ਮਿਲਿਆ ਹੈ। ਸੱਪ ਮਿਡ-ਡੇ-ਮੀਲ ਲਈ ਪਕਾਈ ਗਈ ਦਾਲ ਦੇ ਭਾਂਡੇ ਵਿਚ ਸੀ। ਉਸ ਸਮੇਂ ਤੱਕ ਕਰੀਬ 20 ਵਿਦਿਆਰਥੀਆਂ ਨੂੰ ਖਾਣਾ ਪਰੋਸਿਆ ਜਾ ਚੁੱਕਾ ਸੀ। ਭਾਂਡੇ ਵਿਚ ਸੱਪ ਨਿਕਲਣ 'ਤੇ ਮਿਡ-ਡੇ-ਮੀਲ ਕਰਮੀਆਂ ਨੇ ਖਾਣਾ ਪਰੋਸਣਾ ਬੰਦ ਕਰ ਦਿੱਤਾ ਅਤੇ ਪਹਿਲਾਂ ਜਿਨ੍ਹਾਂ ਬੱਚਿਆਂ ਨੂੰ ਖਾਣਾ ਮਿਲ ਚੁੱਕਾ ਸੀ, ਉਨ੍ਹਾਂ ਨੂੰ ਵੀ ਖਾਣਾ ਨਹੀਂ ਖਾਣ ਲਈ ਕਿਹਾ ਪਰ ਉਦੋਂ ਤੱਕ ਕੁਝ ਬੱਚੇ ਖਾਣਾ ਖਾਣ ਚੁੱਕੇ ਸਨ। ਇਨ੍ਹਾਂ 20 ਬੱਚਿਆਂ ਵਿਚ 16 ਬੱਚਿਆਂ ਨੂੰ ਉਲਟੀਆਂ ਹੋਣ ਲੱਗੀਆਂ। ਸਕੂਲ ਸਟਾਫ਼ ਉਨ੍ਹਾਂ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚਿਆ, ਜਿੱਥੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ATS ਦੇ ਸਾਂਝੇ ਆਪ੍ਰੇਸ਼ਨ ਦੌਰਾਨ 3 ਖ਼ਤਰਨਾਕ ਗੈਂਗਸਟਰ ਮੁੰਬਈ ਤੋਂ ਕਾਬੂ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਮੌਕੇ 'ਤੇ ਪਹੁੰਚ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਾਰੀ ਘਟਨਾ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਮਾਪਿਆਂ ਵਿਚੋਂ ਇਕ ਨੇ ਦੱਸਿਆ  ਕਿ ਮੰਡਲਪੁਰ ਪ੍ਰਾਇਮਰੀ ਸਕੂਲ ਵਿਚ ਦੁਪਹਿਰ ਦਾ ਖਾਣਾ ਬਣਾਉਣ ਵਿਚ ਕੁੱਕ ਅਤੇ ਅਧਿਆਪਕ ਬਹੁਤ ਲਾਪ੍ਰਵਾਹੀ ਵਰਤਦੇ ਹਨ। ਅੱਜ ਪਕਾਈ ਹੋਈ ਦਾਲ 'ਚ ਸੱਪ ਮਿਲਿਆ ਹੈ, ਜਿਸ ਨੂੰ ਖਾਣ ਨਾਲ ਕਈ ਬੱਚੇ ਬੀਮਾਰ ਹੋ ਗਏ ਹਨ।

ਇਹ ਵੀ ਪੜ੍ਹੋ-  ਬੱਚਿਆਂ ਵਾਂਗ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨ ਲਈ ਮਿਲ ਸਕਦੀਆਂ ਹਨ ਛੁੱਟੀਆਂ, ਜਾਣੋ ਕੀ ਹੈ ਸਰਕਾਰ ਦਾ ਪਲਾਨ

Tanu

This news is Content Editor Tanu