ਕੋਰੋਨਾ ਤੋਂ ਬਚਾਅ ਲਈ ਸਮ੍ਰਿਤੀ ਈਰਾਨੀ ਨੇ ਘਰ ''ਚ ਬਣਾਇਆ ਮਾਸਕ (ਤਸਵੀਰਾਂ)

04/10/2020 2:38:54 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੌਰਾਨ ਵਰਕਰਾਂ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਕਿ ਗਰੀਬ ਲੋਕਾਂ ਦੀ ਮਦਦ ਕਰਨ ਅਤੇ ਘਰ 'ਚ ਮਾਸਕ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਘਰ ਬੈਠ ਕੇ ਫੇਸ ਮਾਸਕ ਬਣਾਇਆ ਹੈ ਅਤੇ ਉਨ੍ਹਾਂ ਨੇ ਜਨਤਾ ਨੂੰ ਸਿੱਖਿਆ ਦੇਣ ਲਈ ਇਸ ਦਾ ਫੋਟੋ ਵੀ ਟਵਿੱਟਰ 'ਤੇ ਸ਼ੇਅਰ ਕੀਤੀ ਹੈ। 

ਸਮ੍ਰਿਤੀ ਈਰਾਨੀ ਨੇ ਆਪਣੀ ਫੋਟੋਜ਼ ਦਾ ਕੋਲਾਜ਼ ਸ਼ੇਅਰ ਕੀਤਾ ਹੈ। ਇਸ 'ਚ ਤੁਸੀਂ ਉਨ੍ਹਾਂ ਨੂੰ ਸੂਈ ਧਾਗੇ ਨਾਲ ਮਾਸਕ ਬਣਾਉਂਦੇ ਹੋਏ ਦੇਖ ਸਕਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ,'ਘਰ ਬੈਠੇ ਸੂਈ ਧਾਗੇ ਨਾਲ ਬਣ ਸਕਦਾ ਹੈ ਰੀਯੂਜੇਬਲ ਮਾਸਕ' ਇਸ ਦੇ ਨਾਲ ਹੀ ਉਨ੍ਹਾਂ ਨੇ ਘਰ 'ਚ ਬਣੇ ਮਾਸਕ ਦੇ ਵਰਤੋਂ ਦਾ ਤਰੀਕਾ ਇਕ #MaskIndia ਲਿੰਕ ਰਾਹੀਂ ਦੱਸਿਆ ਹੈ। ਸਮ੍ਰਿਤੀ ਦੇ ਇਸ ਫੋਟੋ ਦੇ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਟਵਿੱਟਰ ਯੂਜ਼ਰ ਉਨ੍ਹਾਂ ਦੀ ਇਸ ਗੱਲ ਤੋਂ ਕਾਫੀ ਖੁਸ਼ ਹਨ। 

Iqbalkaur

This news is Content Editor Iqbalkaur