5 ਸਾਲ ਤੋਂ ਛੋਟੇ ਬੱਚਿਆਂ ''ਚ ਮੌਤ ਦਾ ਸਿੱਧਾ ਕਾਰਨ ਕੁਪੋਸ਼ਣ ਨਹੀਂ : ਸਮਰਿਤੀ ਇਰਾਨੀ

02/07/2020 4:36:53 PM

ਨਵੀਂ ਦਿੱਲੀ— ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੌਤ ਦਾ ਸਿੱਧਾ ਕਾਰਨ ਕੁਪੋਸ਼ਣ ਨਹੀਂ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਲੋਕ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ ਕਿ ਕੁਪੋਸ਼ਣ ਨਾਲ ਇਨਫੈਕਸ਼ਨ ਦੇ ਪ੍ਰਤੀ ਪ੍ਰਤੀਰੋਧਕ (ਵਿਰੋਧੀ) ਸਮਰੱਥਾ ਘੱਟ ਹੋਣ ਕਾਰਨ ਬੀਮਾਰ ਹੋਣ ਅਤੇ ਮੌਤ ਦੀ ਦਰ ਵਧ ਸਕਦੀ ਹੈ ਪਰ ਇਹ ਬੱਚਿਆਂ 'ਚ ਮੌਤ ਦਾ ਸਿੱਧਾ ਕਾਰਨ ਨਹੀਂ ਹੈ। ਉਨ੍ਹਾਂ ਨੇ ਕਿਹਾ,''5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਰਮਿਆਨ ਮੌਤ ਦਾ ਸਿੱਧਾ ਕਾਰਨ ਕੁਪੋਸ਼ਣ ਨਹੀਂ ਹੈ।''

ਇਰਾਨੀ ਨੇ ਕਿਹਾ ਕਿ ਸਰਕਾਰ ਕੁਪੋਸ਼ਣ ਦੇ ਖਾਤਮੇ ਲਈ ਗੰਭੀਰਤਾ ਨਾਲ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਪੋਸ਼ਣ ਜਟਿਲ ਅਤੇ ਬਹੁਆਯਾਮੀ ਮੁੱਦਾ ਹੈ, ਜੋ ਗਰੀਬੀ ਅਤੇ ਅਸਮਾਨ ਖੁਰਾਕ ਵੰਡ ਸਮੇਤ ਕਈ ਕਾਰਨਾਂ ਨਾਲ ਜੁੜਿਆ ਹੈ। ਕੇਂਦਰ ਸਰਕਾਰ ਦੇਸ਼ ਭਰ 'ਚ ਪੋਸ਼ਣ ਮੁਹਿੰਮ ਚੱਲ ਰਹੀ ਹੈ, ਜਿਸ 'ਚ 6 ਸਾਲ ਤੱਕ ਦੇ ਬੱਚਿਆਂ, ਨਾਬਾਲਗ ਕੁੜੀਆਂ, ਗਰਭਵਤੀ ਔਰਤਾਂ ਅਤੇ ਬ੍ਰੈਸਟ ਫੀਡ ਕਰਵਾਉਣ ਵਾਲੀਆਂ ਔਰਤਾਂ ਦੇ ਪੋਸ਼ਣ ਪੱਧਰ ਨੂੰ ਤੈਅ ਟੀਚਿਆਂ ਨਾਲ ਸਮੇਂਬੱਧ ਤਰੀਕੇ ਨਾਲ ਸੁਧਾਰਨ ਦੀ ਕੋਸ਼ਿਸ਼ ਹੈ। ਇਰਾਨੀ ਨੇ ਸਦਨ 'ਚ ਇਸ ਵਿਸ਼ੇ ਨਾਲ ਸੰਬੰਧਤ ਪ੍ਰਸ਼ਨਾਂ ਦੇ ਉੱਤਰ ਦੇਣ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੱਛਮੀ ਬੰਗਾਲ ਸਰਕਾਰ ਨੂੰ ਪੋਸ਼ਣ ਮੁਹਿੰਮ ਨਾਲ ਜੁੜਨ ਲਈ ਮਨਾਉਣ।

DIsha

This news is Content Editor DIsha