ਸਿਗਰਟਨੋਸ਼ੀ ਨਾਲ ਦੁੱਗਣਾ ਵਧ ਸਕਦਾ ਹੈ ਸੋਰਾਇਸਿਸ ਦਾ ਖਤਰਾ

04/07/2019 9:07:45 AM

ਮੁੰਬਈ, (ਅਨਸ)– ਸਿਗਰਟਨੋਸ਼ੀ ਨਾਲ ਸੋਰਾਇਸਿਸ ਦਾ ਖਤਰਾ ਦੁੱਗਣਾ ਵੱਧ ਜਾਂਦਾ ਹੈ, ਕਿਉਂਕਿ ਨਿਕੋਟੀਨ ਕਾਰਨ ਚਮੜੀ ਦੀ ਹੇਠਲੀ ਪਰਤ 'ਚ ਖੂਨ ਦੇ ਸੰਚਾਰ 'ਚ ਰੁਕਾਵਟ ਪੈਦਾ ਹੋ ਜਾਂਦੀ ਹੈ ਅਤੇ ਚਮੜੀ ਨੂੰ ਆਕਸੀਜਨ ਘੱਟ ਮਿਲਦੀ ਹੈ। ਅਜਿਹਾ ਮਾਹਰਾਂ ਦਾ ਕਹਿਣਾ ਹੈ। ਸਪੈਸ਼ਲ ਇੰਟਰੈਸਟ ਗਰੁੱਪ, ਸੋਰਾਇਸਿਸ, ਇੰਡੀਅਨ ਐਸੋਸੀਏਸ਼ਨ ਆਫ ਡ੍ਰਮੇਟੋਲਾਜਿਸਟਸ ਵੇਨੇਰੀਓਲਾਜਿਸਟਸ ਲੋਪਰੋਲਾਜਿਸਟਸ (ਆਈ. ਏ. ਡੀ. ਵੀ. ਐੱਲ.) ਇੰਡੀਆ ਦੇ ਕੌਮੀ ਕਨਵੀਨਰ ਡਾ. ਅਬੀਰ ਸਾਰਸਵਤ ਨੇ ਕਿਹਾ ਕਿ ਨਿਕੋਟੀਨ ਖੂਨ ਨੂੰ ਚਮੜੀ ਦੀ ਹੇਠਲੀ ਪਰਤ 'ਚ ਜਾਣ ਤੋਂ ਰੋਕਦਾ ਹੈ, ਇਸ ਲਈ ਚਮੜੀ ਨੂੰ ਘੱਟ ਆਕਸੀਜਨ ਮਿਲਦੀ ਹੈ, ਇਸ ਨਾਲ ਕੋਸ਼ਕਾ ਉਤਪਾਦਨ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸੋਰਾਇਸਿਸ ਵਰਗੇ ਰੋਗ ਹੁੰਦੇ ਹਨ।
ਸੋਰਾਇਸਿਸ 'ਤੇ ਹੋਏ ਇਕ ਸਰਵੇ ਮੁਤਾਬਕ ਦੁਨੀਆ 'ਚ 12.5 ਕਰੋੜ ਇਸ ਰੋਗ ਤੋਂ ਪੀੜਤ ਹਨ। ਹਾਲ ਹੀ ਦੇ ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਲਗਭਗ ਚਾਰ ਤੋਂ ਪੰਜ ਫੀਸਦੀ ਲੋਕ ਸੋਰਾਇਸਿਸ ਤੋਂ ਪੀੜਤ ਹਨ। ਮਾਹਰ ਦੱਸਦੇ ਹਨ ਕਿ ਸੋਰਾਇਸਿਸ ਦਾ ਕੋਈ ਇਕ ਕਾਰਨ ਨਹੀਂ ਹੈ ਪਰ ਜੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੋਰਾਇਸਿਸ ਹੈ ਤਾਂ ਤੁਹਾਨੂੰ ਵੀ ਇਸ ਦਾ ਖਤਰਾ ਹੋ ਸਕਦਾ ਹੈ।

ਮਾਹਰ ਦੱਸਦੇ ਹਨ ਕਿ ਤਣਾਅ ਨਾਲ ਸੋਰਾਇਸਿਸ ਨਹੀਂ ਹੁੰਦਾ ਹੈ ਪਰ ਸਥਿਤੀ ਗੰਭੀਰ ਹੋ ਸਕਦੀ ਹੈ। ਹਾਲਾਂਕਿ ਸੋਰਾਇਸਿਸ ਨਾਲ ਤਣਾਅ ਹੋ ਸਕਦਾ ਹੈ। ਖੋਜ 'ਚ ਦੇਖਿਆ ਗਿਆ ਕਿ ਮੋਟਾਪੇ ਅਤੇ ਸੋਰਾਇਸਿਸ ਦਰਮਿਆਨ ਸਬੰਧ ਹੈ ਅਤੇ ਵੱਧ ਭਾਰ ਵਾਲੇ ਲੋਕਾਂ ਦੀ ਚਮੜੀ 'ਚ ਪਸੀਨੇ ਨਾਲ ਜ਼ਖਮ ਹੋਣ ਨਾਲ ਸੋਰਾਇਸਿਸ ਹੋ ਸਕਦਾ ਹੈ। ਜਿਨ੍ਹਾਂ ਨੂੰ ਪਹਿਲਾਂ ਸੋਰਾਇਸਿਸ ਹੈ, ਉਨ੍ਹਾਂ ਦੀ ਚਮੜੀ ਕੱਟਣ ਜਾਂ ਛਿੱਲਣ ਨਾਲ ਸਥਿਤੀ ਵਿਗੜ ਸਕਦੀ ਹੈ। ਮਾਹਰ ਸੋਰਾਇਸਿਸ ਦੇ ਰੋਗੀਆਂ ਨੂੰ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਸ ਨਾਲ ਸਥਿਤੀ ਹੋਰ ਖਰਾਬ ਹੋ ਸਕਦੀ ਹੈ।

ਸੋਰਾਇਸਿਸ ਨੂੰ ਦੂਰ ਕਰਨ ਦੇ 7 ਨੈਚੁਰਲ ਤਰੀਕੇ

1. ਲੱਸੀ-
ਆਯੁਰਵੇਦ ਤਕਰਧਾਰਾ ਦੇ ਇਲਾਜ ਮੁਤਾਬਕ ਸੋਰਾਇਸਿਰ ਦੀ ਬੀਮਾਰੀ 'ਚ ਸ਼ੁੱਧ ਕੀਤੇ ਹੋਏ ਮੈਡੀਕਲੀ ਲੱਸੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਸਕਿਨ ਅਤੇ ਵਾਲ ਹੈਲਦੀ ਰਹਿੰਦੇ ਹਨ।

2. ਨਿੰਮ-

ਨਿੰਮ ਦੇ ਪੱਤੇ ਸੋਰਾਇਸਿਸ ਦੇ ਇਲਾਜ 'ਚ ਕਾਫੀ ਮਦਦਗਾਰ ਹੁੰਦੇ ਹਨ। ਨਿੰਮ ਦਾ ਤੇਲ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਉਸ ਦੀ ਵਰਤੋਂ ਕਈ ਤਰ੍ਹਾਂ ਦੇ ਲੋਸ਼ਨ, ਕ੍ਰੀਮ, ਸਾਬਣ ਤੇ ਹੋਰ ਸਮੱਗਰੀਆਂ 'ਚ ਹੁੰਦੀ ਹੈ।

3. ਵਿਸ਼ੈਲੇ ਤੱਤ ਪੈਦਾ ਕਰਨ ਵਾਲੇ ਖਾਣੇ ਤੋਂ ਬਚਾਅ-

ਆਯੁਰਵੇਦ ਮੁਤਾਬਕ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦਾ ਖਾਣੇ ਦੌਰਾਨ ਗਲਤ ਕੰਬੀਨੇਸ਼ਨ ਸਰੀਰ 'ਚ ਵਿਸ਼ੈਲੇ ਤੱਤ ਪੈਦਾ ਕਰ ਸਕਦਾ ਹੈ ਜਿਵੇਂ ਕਿ ਮਿਲਕ ਸ਼ੇਕ ਅਤੇ ਦਹੀ ਦਾ ਕਦੇ ਵੀ ਇਕੱਠੇ ਸੇਵਨ ਨਾ ਕਰੋ।

4. ਯੋਗਾ-

ਕਿਉਂਕਿ ਸੋਰਾਇਸਿਸ ਭਾਵਨਾਤਮਕ ਸਟ੍ਰੋਕ ਕਾਰਨ ਹੁੰਦਾ ਹੈ, ਇਸ ਲਈ ਪ੍ਰਾਣਾਯਾਮ ਅਤੇ ਆਰਟ ਆਫ ਲਿਵਿੰਗ ਦੀ ਸੁਦਰਸ਼ਨ ਕਿਰਿਆ ਜੋ ਕਿ ਇਕ ਲੈਅਬੱਧ ਸਾਹ ਲੈਣ ਦੀ ਪ੍ਰਕਿਰਿਆ ਹੈ, ਬਹੁਤ ਲਾਭਦਾਇਕ ਹੁੰਦੀ ਹੈ। ਸੁਦਰਸ਼ਨ ਕਿਰਿਆ ਸਰੀਰ ਤੋਂ ਭਾਵਨਾਵਾਂ ਦੇ ਪੱਧਰ 'ਤੇ ਮੌਜੂਦ ਵਿਸ਼ੈਲੇ ਤੱਤਾਂ ਅਤੇ ਨਾਂਹਪੱਖੀ ਭਾਵਨਾਵਾਂ ਨੂੰ ਕੱਢ ਦਿੰਦੀ ਹੈ।

ਈ-ਸਿਗਰਟ ਆਦਿ ਉਤਪਾਦਾਂ 'ਤੇ ਨੀਤੀ ਦੀ ਹੈ ਲੋੜ : ਗੈਰ ਸਰਕਾਰੀ ਸੰਗਠਨ

ਇਕ ਗੈਰ-ਸਰਕਾਰੀ ਸੰਗਠਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਚਿੱਠੀ ਲਿਖ ਕੇ ਈ-ਸਿਗਰਟ ਆਦਿ ਵੇਪਿੰਗ ਉਤਪਾਦਾਂ ਲਈ ਰੈਗੂਲੇਟਰ ਫ੍ਰੇਮ ਵਰਕ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ ਤਾਂ ਕਿ ਇਨ੍ਹਾਂ ਦਾ ਇਸਤੇਮਾਲ ਸਿਗਰਟ ਵਰਗੇ ਬਲਣਸ਼ੀਲ ਤੰਬਾਕੂ ਉਤਪਾਦਾਂ ਦੇ ਬਦਲ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕੇ। 'ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ' (ਐੱਚ. ਸੀ. ਐੱਫ. ਆਈ.) ਨੇ ਸਿਹਤ ਮੰਤਰਾਲਾ ਅਤੇ ਸੂਬਾ ਸਿਹਤ ਵਿਭਾਗਾਂ ਨੂੰ ਵੀ ਚਿੱਠੀ ਭੇਜੀ ਹੈ। ਇਸ ਚਿੱਠੀ 'ਤੇ ਕਈ ਮਾਹਰਾਂ ਦੇ ਹਸਤਾਖਰ ਹਨ ਅਤੇ ਇਸ ਨੂੰ ਇੰਡੀਅਨ ਜਨਰਲ ਆਫ ਕਲੀਨੀਕਲ ਪ੍ਰੈਕਟਿਸ ਦੇ ਅਪ੍ਰੈਲ ਐਡੀਸ਼ਨ 'ਚ ਪ੍ਰਕਾਸ਼ਿਤ ਕੀਤਾ ਜਾਵੇਗਾ।