ਸਮਾਰਟ ਸਿਟੀ ਦਾ ਸੰਦੇਸ਼ ਦੇਣ ਲਈ ਜੈਪੁਰ ਮੈਰਾਥਨ ''ਚ 32 ਦੇਸ਼ਾਂ ਦੇ 1 ਲੱਖ ਲੋਕ ਦੌੜੇ

02/03/2020 10:52:24 AM

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਕਲੀਨ, ਫਿੱਟ ਅਤੇ ਸਮਾਰਟਰ ਸਿਟੀ ਦਾ ਸੰਦੇਸ਼ ਦੇਣ ਲਈ ਕੜਾਕੇ ਦੀ ਠੰਡ ਦੇ ਬਾਵਜੂਦ ਐਤਵਾਰ ਸਵੇਰੇ ਜੈਪੁਰ ਮੈਰਾਥਨ 'ਚ ਤਕਰੀਬਨ 1 ਲੱਖ ਲੋਕਾਂ ਨੇ ਦੌੜ ਲਾਈ। ਤਿੰਨ ਪੜਾਵਾਂ 'ਚ ਆਯੋਜਿਤ ਮੈਰਾਥਨ 'ਚ ਮੁੱਖ ਮਹਿਮਾਨ ਰਾਜਪਾਲ ਕਲਰਾਜ ਮਿਸ਼ਰ ਨੇ ਡਰੀਮ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੈਰਾਥਨ ਦੌੜ 'ਚ ਲਗਭਗ 32 ਦੇਸ਼ਾਂ ਦੇ ਇਕ ਲੱਖ ਦੌੜਾਕਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ। ਮੈਰਾਥਨ ਤੜਕੇ 4 ਵਜੇ ਸ਼ੁਰੂ ਹੋਈ, ਜਿਸ 'ਚ ਫੁੱਲ ਮੈਰਾਥਨ, ਆਫ ਮੈਰਾਥਨ, ਡਰੀਮ ਮੈਰਾਥਨ ਸਣੇ 10 ਕਿ.ਮੀ., 7 ਕਿ.ਮੀ. ਅਤੇ 6 ਕਿ.ਮੀ. ਦੀ ਦੌੜ ਲਾਈ ਗਈ। ਇਸ 'ਚ ਭਾਰਤ ਸਣੇ 30 ਤੋਂ ਵੱਧ ਦੇਸ਼ਾਂ ਦੇ ਤਕਰੀਬਨ 1 ਲੱਖ ਦੌੜਾਕਾਂ ਨੇ ਹਿੱਸਾ ਲਿਆ।

ਇਸ ਮੈਰਾਥਨ 'ਚ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ ਨੌਜਵਾਨਾਂ, ਕੁੜੀਆਂ, ਔਰਤਾਂ ਅਤੇ ਬਜ਼ੁਰਗਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਰਾਜਸਥਾਨ ਪੁਲਸ, ਪ੍ਰਸ਼ਾਸਨਿਕ ਸੇਵਾ ਦੇ ਅਫ਼ਸਰਾਂ ਤੋਂ ਇਲਾਵਾ ਆਰਮੀ ਅਤੇ ਹੋਰ ਸੇਵਾਵਾਂ ਦੇ ਅਫ਼ਸਰਾਂ ਨੇ ਵੀ ਹਿੱਸਾ ਲਿਆ। ਇਨ੍ਹਾਂ ਦਾ ਹੌਂਸਲਾ ਵਾਉਣ ਲਈ ਇੰਡੀਅਨ ਆਰਮੀ, ਰਾਜਸਥਾਨ ਪੁਲਸ ਨੇ ਆਕਰਸ਼ਕ ਧੁੰਨਾਂ ਵਜਾ ਕੇ ਸਮਾਂ ਬੰਨ੍ਹਿਆ। ਮੈਰਾਥਨ 'ਚ ਦਿਵਯਾਂਗ ਦੌੜਾਕਾਂ ਨੇ ਵੀ ਹਿੱਸਾ ਲਿਆ।

DIsha

This news is Content Editor DIsha