ਸੌਣ ਦਾ ਤਰੀਕਾ ਖੋਲ੍ਹਦਾ ਹੈ ਤੁਹਾਡੇ ਰਾਜ਼

03/18/2019 3:46:54 PM

ਨਵੀਂ ਦਿੱਲੀ (ਸਾ. ਟਾ.) : ਹਾਲ ਹੀ 'ਚ 'ਵਰਲਡ ਸਲੀਪ ਡੇਅ' ਲੰਘਿਆ ਹੈ। ਇਹ ਅਜਿਹਾ ਦਿਨ ਹੈ, ਜੋ ਤੁਹਾਡੀ ਨੀਂਦ ਨੂੰ ਸਮਰਪਿਤ ਹੈ। ਸਭ ਨੂੰ ਪਤਾ ਹੈ ਕਿ ਚੰਗੀ ਨੀਂਦ  ਸਾਡੇ ਲਈ ਕਿੰਨੀ ਜ਼ਰੂਰੀ ਹੈ ਪਰ ਇਸ ਬਾਰੇ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਸੌਣ ਦੇ ਤਰੀਕੇ ਤੁਹਾਡੇ ਕਈ ਰਾਜ਼ ਖੋਲ੍ਹਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਦੀ ਸ਼ਖਸੀਅਤ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਸੌਂਦੇ ਹੋਏ ਹੀ ਦੇਖੋ। ਜੇਕਰ ਤੁਸੀਂ ਇਸ ਬਾਰੇ ਜਾਣਨ ਦੀ ਦਿਲਚਸਪੀ ਰੱਖਦੇ ਹੋ ਤਾਂ ਇਹ 'ਸਲੀਪਿੰਗ ਪੈਟਰਨ' ਕਿਸੇ ਵਿਅਕਤੀ ਦੇ ਸੁਭਾਅ ਬਾਰੇ ਬਹੁਤ ਕੁਝ ਦੱਸ ਸਕਦੇ ਹਨ।

ਪੇਟ ਦੇ ਭਾਰ ਸੌਣ ਵਾਲੇ 
ਜੇਕਰ ਤੁਸੀਂ ਪੇਟ ਦੇ ਭਾਰ ਸੌਂਦੇ ਹੋ ਤਾਂ ਦੱਸਣਯੋਗ ਹੈ ਕਿ ਅਜਿਹੇ ਲੋਕ ਘੱਟ ਹੀ ਸੌਂਦੇ ਹਨ। ਇਸ ਤੋਂ ਇਲਾਵਾ ਹੇਠਾਂ ਵੱਲ ਮੂੰਹ ਕਰਕੇ ਸੌਣ ਵਾਲਿਆਂ ਨੂੰ ਗਰਦਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਗਰਭਵਤੀ ਔਰਤਾਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਇਸ ਤਰ੍ਹਾਂ ਸੌਣਾ ਸਮਾਜ 'ਚ ਅਤੇ ਮਿਲ-ਜੁਲ ਕੇ ਰਹਿਣ ਨੂੰ ਦਰਸਾਉਂਦਾ ਹੈ।

ਇਕ ਫੌਜੀ ਵਾਂਗ 
ਇਕ ਫੌਜੀ ਵਾਂਗ ਖੜ੍ਹੇ ਹੋਣ ਦੇ ਅੰਦਾਜ਼ 'ਚ ਸੌਣ ਵਾਲੇ ਲੋਕ ਸਖਤ, ਨਰਮ ਅਤੇ ਸਾਵਧਾਨੀ ਵਰਤਣ ਵਾਲੇ ਹੁੰਦੇ ਹਨ। ਫੌਜੀ ਦਾ ਮਤਲਬ ਵੀ ਇਹੀ ਕਿ ਉਹ ਆਪਣੀ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਂਦੇ ਹਨ।

ਗਲੇ ਨਾਲ ਸਿਰਹਾਣਾ ਲਾ ਕੇ 
ਜੋ ਲੋਕ ਬਿਨਾਂ ਸਿਰਹਾਣੇ ਦੇ ਨਹੀਂ ਸੌਂ ਸਕਦੇ, ਉਹ ਖੁਸ਼ਹਾਲ ਅਤੇ ਕਿਸਮਤ ਵਾਲੇ ਹੋ ਸਕਦੇ ਹਨ। ਅਜਿਹੇ ਵਿਅਕਤੀ ਆਪਣੇ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦੇ  ਹਨ। ਉਹ ਅਸਲ 'ਚ ਮਦਦਗਾਰ ਲੋਕ  ਹੁੰਦੇ ਹਨ।

ਇਕ ਸਾਈਡ ਬਾਂਹ 'ਤੇ ਸੌਣਾ
ਇਕ  ਸਾਈਡ 'ਤੇ ਆਪਣੀਆਂ ਬਾਹਾਂ ਵੱਲ ਸੌਣ ਵਾਲੇ ਵਿਅਕਤੀ ਦੋਸਤਾਨਾ ਅਤੇ ਭਰੋਸੇਮੰਦ ਹੁੰਦੇ ਹਨ। ਅਜਿਹੇ ਲੋਕ ਕਾਫੀ ਪ੍ਰਭਾਵਸ਼ਾਲੀ ਤੇ ਲੋਕਪ੍ਰਿਯ ਹੁੰਦੇ ਹਨ। 

ਬਾਹਾਂ ਫੈਲਾ ਕੇ ਸੌਣਾ
ਬਾਹਾਂ ਫੈਲਾਉਣ ਵਾਲੀ ਸਲੀਪਿੰਗ ਪੁਜ਼ੀਸ਼ਨ ਵਾਲੇ ਲੋਕ ਖੁੱਲ੍ਹੇ ਵਿਵਹਾਰ ਦੇ ਹੁੰਦੇ ਹਨ ਹਾਲਾਂਕਿ  ਅਜਿਹੇ ਲੋਕ ਕਿਸੇ 'ਤੇ ਭਰੋਸਾ ਕਰਨ 'ਚ ਥੋੜ੍ਹਾ ਵੱਧ ਸਮਾਂ ਲੈਂਦੇ ਹਨ। ਉਨ੍ਹਾਂ ਨੂੰ ਦੂਜਿਆਂ 'ਤੇ ਸ਼ੱਕ ਰਹਿੰਦਾ ਹੈ। ਇਸ ਲਈ ਅਜਿਹੇ  ਲੋਕਾਂ ਨੂੰ  ਕਿਸੇ ਨਤੀਜੇ 'ਤੇ ਪਹੁੰਚਣ ਲਈ ਕੁਝ ਸਮਾਂ ਲੱਗਦਾ ਹੈ।

ਭਰੂਣ ਵਰਗੀ ਸਥਿਤੀ
ਭਰੂਣ  ਵਰਗੀ ਸਥਿਤੀ ਤੋਂ ਭਾਵ ਅਜਿਹੇ ਲੋਕਾਂ ਤੋਂ ਹੈ, ਜੋ ਆਪਣੇ ਜੀਵਨ 'ਚ ਅਰਾਮ ਅਤੇ ਸੁਰੱਖਿਆ  ਦੀ ਭਾਲ ਕਰਦੇ ਹਨ। ਇਸ ਸਲੀਪਿੰਗ ਪੁਜ਼ੀਸ਼ਨ ਦੌਰਾਨ ਬੱਚਿਆਂ ਵਾਂਗ ਹੱਥ-ਪੈਰ ਹਿਲਾਏ ਜਾਂਦੇ  ਹਨ। ਅਜਿਹੇ ਲੋਕ ਭੋਲੇ ਅਤੇ ਭਾਵੁਕ ਹੁੰਦੇ ਹਨ।

Anuradha

This news is Content Editor Anuradha