ਗੁਰੂਗ੍ਰਾਮ : ਘਰੋਂ ਫਰੂਟੀ ਲੈਣ ਨਿਕਲੀ 6 ਸਾਲਾ ਬੱਚੀ ਦੀ ਮਿਲੀ ਲਾਸ਼, ਸਰੀਰ ''ਤੇ ਹਨ ਸੱਟਾਂ ਦੇ ਨਿਸ਼ਾਨ

05/07/2022 5:57:36 PM

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਦੇ ਮਾਨੇਸਰ ਇਲਾਕੇ 'ਚ 6 ਸਾਲ ਦੀ ਬੱਚੀ ਮ੍ਰਿਤਕ ਮਿਲੀ। ਬੱਚੀ ਦੇ ਸਰੀਰ 'ਤੇ ਡੂੰਘੀ ਸੱਟ ਦੇ ਨਿਸ਼ਾਨ ਹਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚੀ ਸ਼ੁੱਕਰਵਾਰ ਨੂੰ ਆਪਣੇ ਘਰ ਤੋਂ ਕੁਝ ਮੀਟਰ ਦੀ ਦੂਰੀ 'ਤੇ ਇੱਟਾਂ ਦੇ ਢੇਰ ਕੋਲ ਮਿਲੀ, ਜਿੱਥੇ ਉਸ ਦਾ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ। ਪੁਲਸ ਨੇ ਬੱਚੀ ਨਾਲ ਜਬਰ ਜ਼ਿਨਾਹ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਉਹ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕੁੜੀ ਦੇ ਪਿਤਾ ਨੇ ਆਈ.ਐੱਮ.ਟੀ. ਮਾਨੇਸਰ ਥਾਣੇ 'ਚ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਇਸੇ ਮੁਹੱਲੇ ਦੇ ਇਕ ਮੁੰਡੇ ਨੂੰ ਸ਼ੱਕ ਦੇ ਆਧਾਰ 'ਤੇ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। ਸ਼ਿਕਾਇਤ ਅਨੁਸਾਰ ਪੀੜਤਾ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਇਕ ਫੈਕਟਰੀ 'ਚ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਪਿਤਾ ਨੇ ਲੁੱਟੀ ਧੀ ਦੀ ਪੱਤ, ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ

ਵਿਅਕਤੀ ਨੇ ਆਪਣੀ ਸ਼ਿਕਾਇਤ 'ਚ ਕਿਹਾ,''ਮੇਰੀਆਂ 2 ਧੀਆਂ ਹਨ। ਮੇਰੀ ਛੋਟੀ ਧੀ ਨੇ ਮੇਰੇ ਕੋਲੋਂ ਫਰੂਟੀ ਖਰੀਦਣ ਲਈ 10 ਰੁਪਏ ਮੰਗੇ। ਮੈਂ ਉਸ ਨੂੰ ਪੈਸੇ ਦੇ ਦਿੱਤੇ ਅਤੇ ਉਹ ਬਾਹਰ ਚੱਲੀ ਗਈ ਪਰ ਦੇਰ ਤੱਕ ਨਹੀਂ ਪਰਤੀ।'' ਵਿਅਕਤੀ ਨੇ ਕਿਹਾ,''ਅਸੀਂ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਕਈ ਘੰਟਿਆਂ ਦੀ ਖੋਜ਼ ਤੋਂ ਬਾਅਦ ਸਾਨੂੰ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹਾਲਤ 'ਚ ਇੱਟਾਂ ਦੇ ਢੇਰ ਕੋਲ ਮਿਲੀ। ਅਸੀਂ ਫਿਰ ਪੁਲਸ ਨੂੰ ਸੂਚਿਤ ਕੀਤਾ।'' ਇਕ ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਸਿਰ, ਅੱਖ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟ ਦੇ ਡੂੰਘੇ ਨਿਸ਼ਾਨ ਮਿਲੇ ਹਨ। ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰ ਕਲਾ ਰਾਮਚੰਦਰਨ ਨੇ ਦੱਸਿਆ,''ਅਸੀਂ ਜਲਦ ਹੀ ਜਾਣਕਾਰੀ ਸਾਂਝਾ ਕਰਨਗੇ। ਫਿਲਹਾਲ ਅਸੀਂ ਉਸ ਮੁੰਡੇ ਤੋਂ ਵੇਰਵਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਤੇ ਸਾਨੂੰ ਸ਼ੱਕ ਹੈ। ਯੌਨ ਅਪਰਾਧ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਉਦੋਂ ਜੋੜੀਆਂ ਜਾਣਗੀਆਂ, ਜਦੋਂ ਡਾਕਟਰ ਪੋਸਟਮਾਰਟਮ ਤੋਂ ਬਾਅਦ ਜਬਰ ਜ਼ਿਨਾਹ ਦੀ ਪੁਸ਼ਟੀ ਕਰਨਗੇ।'' ਉਨ੍ਹਾਂ ਕਿਹਾ,''ਅਸੀਂ ਵਿਸ਼ੇਸ਼ ਰੂਪ ਨਾਲ ਡਾਕਟਰ ਦੀ ਰਾਏ ਮੰਗੀ ਹੈ, ਕਿ ਕੀ ਬੱਚੀ ਨਾਲ ਜਬਰ ਜ਼ਿਨਾਹ ਹੋਇਆ ਹੈ ਜਾਂ ਨਹੀਂ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha